ਫ਼ਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਵਿਖੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ 2 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ, ਜਦਕਿ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ। ਇਨਕਾਊਂਟਰ ਵਾਲੀ ਥਾਂ ‘ਤੇ ਏਜੀਟੀਐਫ ਮੁਖੀ ਪ੍ਰਮੋਦ ਬਾਨ ਖੁਦ ਮੌਕੇ ਉਪਰ ਹਾਜ਼ਰ ਹਨ।
ਐਂਟੀ ਗੈਂਗਸਟਰ ਫੋਰਸ ਵੱਲੋਂ ADGP ਪ੍ਰਮੋਦ ਬਾਨ ਨੇ ਦੱਸਿਆ ਕਿ ਇਹ ਗੱਡੀ ਵਿੱਚ 3 ਗੈਂਗਸਟਰ ਸਨ, ਜਿਹੜੇ ਇੱਕ ਗੱਡੀ ਵਿੱਚ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਬਾਰੇ ਸੂਹ ਮਿਲੀ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਇਨ੍ਹਾਂ ਨੂੰ ਘੇਰਾ ਰੋਕਣਾ ਚਾਹਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲਬਾਰੀ ਕੀਤੀ। ਨਤੀਜੇ ਵੱਜੋਂ ਪੁਲਿਸ ਗੋਲੀਬਾਰੀ ਵਿੱਚ 2 ਗੈਂਗਸਟਰ ਮਾਰੇ ਗਏ, ਜਦਕਿ ਇੱਕ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ ਵਿੱਚ 2 ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋ ਗਏ ਹਨ।