ਲੁਧਿਆਣਾ (ਮੋਨਿਕਾ )ਵਾਰਡ ਨੰ.92 ਹੈਬੋਵਾਲ ਵਿੱਚ ਸ਼ਿਵਰਾਤਰੀ ਦੇ ਮੌਕੇ ਤੇ ਵਿਜੇ ਚੱਢਾ ਵੱਲੋਂ ਕੁਲਚੇ ਛੋਲਿਆਂ ਅਤੇ ਆਈਸਕਰੀਮ ਦਾ ਲੰਗਰ ਵਰਤਾਇਆ ਗਿਆ।ਲੰਗਰ ਵਿੱਚ ਹੈਬੋਵਾਲ ਮੰਡਲ ਦੇ ਪ੍ਰਧਾਨ ਗੌਰਵ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਲੰਗਰ ਵੰਡਦੇ ਹੋਏ ਗੌਰਵ ਅਰੋੜਾ ਨੇ ਦੱਸਿਆ ਕਿ ਕਿਸਮਤ ਵਾਲੀਆਂ ਨੂੰ ਭੋਲੇ ਬਾਬਾ ਦੇ ਭੰਡਾਰੇ ਦਾ ਪ੍ਰਸ਼ਾਦ ਮਿਲਦਾ ਹੈ।ਇਸ ਮੌਕੇ ਵਿਜੇ ਚੱਢਾ, ਗੌਰਵ ਚੱਢਾ, ਹਰੀਸ਼ ਮੇਘਰਾਜ, ਰਜਨੀਸ਼ ਗੋਤਮ, ਅਸ਼ੋਕ ਸ਼ਰਮਾ, ਇੰਦਰਜੀਤ ਸਿੰਘ ਬੰਗਾ, ਰਾਹੁਲ, ਦੇਵ ਗਾਂਧੀ, ਪਵਨ ਮੋਂਗਾ, ਸੁਖਵਿੰਦਰ ਨਾਰੰਗ, ਸ਼ਮੀ ਕਪੂਰ, ਆਤਮਨੰਦ ਕਪੂਰ, ਹਿਮਾਂਸ਼ੂ ਧਵਨ, ਸੀਮੰਤ, ਬਾਲਾਜੀ ਆਦਿ ਹਾਜ਼ਰ ਸਨ।