ਜੰਡਿਆਲਾ ਗੁਰੂ ( ਸੋਨੂੰ ਮਿਗਲਾਨੀ):- ਬੀਤੇ ਕਲ੍ਹ ਬਰਤਨ ਬਜਾਰ ਯੂਨੀਅਨ ਜੰਡਿਆਲਾ ਗੁਰੂ ਦੀ ਇਕ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਚ ਹੋਈ, ਜਿਸ ਵਿਚ ਬਰਤਨ ਬਜਾਰ ਦੀ ਬਦਲ ਰਹੀ ਦਿੱਖ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਦੋਰਾਨ ਪਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਇਹ ਇਕ ਇਤਿਹਾਸ ਹੀ ਹੈ ਜੋ ਆਉਣ ਵਾਲੀਆ ਪੀੜ੍ਹੀਆ ਵੀ ਦੇਖਣਗੀਆ ਕਿਉਕਿ ਅੱਜ ਤੱਕ ਕਿਸੇ ਨੇ ਵੀ ਸਰਕਾਰ ਨੇ ਹੱਥ ਬਰਤਨ ਤਿਆਰ ਕਰਨ ਵਾਲੇ ਠੱਠੀਆਰਾ ਦੀ ਹਾਲਤ ਤੇ ਤਰਸ ਨਹੀਂ ਕੀਤਾ ਜਦੋ ਕਿ ਹੁਣ ਦੂਰ ਦੂਰ ਤੋਂ ਲੋਕ ਇਸ ਬਜਾਰ ਨੂੰ ਦੇਖਣ ਅਤੇ ਬਰਤਨ ਲੈਣ ਲਈ ਆਉਣਗੇ। ਮਲਹੋਤਰਾ ਨੇ ਅਲੋਪ ਹੋ ਚੁੱਕੇ ਪੁਰਾਤਨ 44 ਫੁੱਟ ਗੇਟ ਨੂੰ ਦੁਬਾਰਾ ਸੁੰਦਰ ਦਿੱਖ ਵਾਲਾ ਗੇਟ ਬਣਾਉਣ ਲਈ ਅਪਨੀ ਨਿੱਜੀ ਦਿਲਚਸਪੀ ਲੈ ਰਹੇ ਪੰਜਾਬ ਦੇ ਕੈਬੀਨੇਟ ਮੰਤਰੀ ਸ੍ਰ ਹਰਭਜਨ ਸਿੰਘ ਦਾ ਤਹਿ ਦਿਲੋਂ ਯੂਨੀਅਨ ਵਲੋ ਧੰਨਵਾਦ ਕੀਤਾ। ਇਸ ਦੋਰਾਨ ਸਿਨੀਅਰ ਮੀਤ ਪ੍ਰਧਾਨ ਬ੍ਰਿਜ ਲਾਲ ਮਲਹੋਤਰਾ ਅਤੇ ਵਿਜੈ ਕੁਮਾਰ ਨੇ ਕਿਹਾ ਕਿ ਯੂਨੇਸਕੋ ਦੀ ਟੀਮ ਵਲੋ ਵੀ ਹੱਥ ਨਾਲ਼ ਬਰਤਨ ਤਿਆਰ ਕਰਨ ਵਾਲੇ ਕਾਰੀਗਰਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ਼ ਅਲੋਪ ਹੋ ਰਹੀ ਇਸ ਕਾਰੀਗਰੀ ਵਿਚ ਨਵੀ ਨੋਜਵਾਨ ਪੀੜ੍ਹੀ ਵੀ ਦੁਬਾਰਾ ਵਾਪਿਸ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਵਿਦੇਸ਼ਾਂ ਤੋਂ ਆ ਰਹੇ ਵੀ ਆਈ ਪੀ ਮਹਿਮਾਨਾ ਦੀ ਟੀਮ ਵਲੋ ਕੀਤੇ ਜਾ ਰਹੇ ਬਜਾਰ ਦੇ ਦੋਰੇ ਦੋਰਾਨ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਅਪਨੇ ਇਕ ਵੱਖਰੇ ਸੰਦੇਸ਼ ਵਿਚ ਪ੍ਰਧਾਨ ਮਲਹੋਤਰਾ ਨੇ ਕਿਹਾ ਕਿ ਹੋਲੇ ਮੁਹੱਲੇ ਦੋਰਾਨ 7 ਅਤੇ 8 ਮਾਰਚ ਨੂੰ ਬਜਾਰ ਬੰਦ ਰਹਿਣਗੇ ਜਦੋ ਕਿ 6 ਮਾਰਚ ਪਹਿਲੇ ਐਤਵਾਰ ਬੰਦ ਰਹਿਣ ਵਾਲੇ ਨਿਯਮ ਦੋਰਾਨ ਇਸ ਵਾਰ ਬਜਾਰ ਖੁੱਲ੍ਹੇ ਰਹਿਣਗੇ। ਮੀਟਿੰਗ ਦੋਰਾਨ ਸਾਰੇ ਦੇ ਸਾਰੇ ਦਰਜ਼ਨਾਂ ਦੁਕਾਨਦਾਰ ਹਾਜ਼ਿਰ ਸਨ। ਇਸ ਮੌਕੇ ਅੰਮ੍ਰਿਤਸਰ ਤੋ ਗੂਗਲ ਦੀ ਟੀਮ ਵੀ ਮੀਟਿੰਗ ਵਿਚ ਪਹੁੰਚੀ ਹੋਈ ਸੀ ਜੋ ਹਰ ਇਕ ਦੁਕਾਨ ਨੂੰ ਗੂਗਲ ਤੇ ਦਿੱਖ ਦੇਵੇਗੀ ਜਿਸ ਨਾਲ਼ ਵਿਦੇਸ਼ਾਂ ਵਿਚ ਜਾਂ ਭਾਰਤ ਵਿਚ ਬੈਠੇ ਕੋਈ ਵੀ ਗ੍ਰਾਹਕ ਦੁਕਾਨਦਾਰ ਨਾਲ਼ ਸੰਪਰਕ ਕਰ ਲੈਣਗੇ