ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਤੇਦਾਰ ਰੇਸ਼ਮ ਗਰਗ ਨੂੰ ਵਿਜੀਲੈਂਸ ਨੇ 4 ਲੱਖ ਰੁਪਏ ਰਿਸ਼ਵਤ ਲੈਂਦੇ ਫੜਿਆ ਹੈ ਜਿਸ ਸਮੇਂ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ, ਵਿਧਾਇਕ ਅਮਿਤ ਰਤਨ ਵੀ ਉਥੇ ਸਨ। ਗ੍ਰਿਫਤਾਰੀ ਦੇ ਤੁਰੰਤ ਬਾਅਦ ਵਿਧਾਇਕ ਅਮਿਤ ਰਤਨ ਨੇ ਮੁਲਜ਼ਮ ਰੇਸ਼ਮ ਗਰਗ ਨੂੰ ਆਪਣਾ ਪੀਏ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ।
ਬਠਿੰਡਾ ਦੇ ਸਰਕਟ ਹਾਊਸ ਵਿਚ ਦੇਰ ਰਾਤ ਤੱਕ ਚੱਲੀ ਪੁੱਛਗਿਛ ਦੇ ਬਾਅਦ ਵਿਜੀਲੈਂਸ ਨੇ ਵਿਧਾਇਕ ਨੂੰ ਰਿਸ਼ਵਤ ਕੇਸ ਵਿਚ ਕਲੀਨ ਚਿੱਟ ਦੇ ਦਿੱਤੀ। ਵਿਜੀਲੈਂਸ ਨੇ ਕਿਹਾ ਕਿ ਖੁਦ ਨੂੰ ਵਿਧਾਇਕ ਦੇ ਕਰੀਬੀ ਹੋਣ ਦਾ ਦਾਅਵਾ ਕਰਨ ਵਾਲੇ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ।
ਦੂਜੇ ਪਾਸੇ ਸ਼ਿਕਾਇਤਕਰਤਾ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਪ੍ਰਤੀ ਪ੍ਰਿਤਪਾਲ ਕੁਮਾਰ ਅਜੇ ਵੀ ਆਪਣੀ ਗੱਲ ‘ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਨੇ ਖੁਦ ਉਨ੍ਹਾਂ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ। 4 ਲੱਖ ਹੁਣ ਦੇਣ ਆਏ ਸਨ। ਵਿਧਾਇਕ ਦੇ ਕਹਿਣ ‘ਤੇ ਹੀ ਉੁਨ੍ਹਾਂ ਨੇ ਰੇਸ਼ਮ ਗਰਗ ਨੂੰ ਪੈਸੇ ਦਿੱਤੇ ਸਨ ਪਰ ਫਿਲਹਾਲ ਪੁਲਿਸ ਨੇ ਹੁਣ ਤੱਕ ਪੀਏ ਰੇਸ਼ਮ ਗਰਗ ਨੂੰ ਹੀ ਹਿਰਾਸਤ ਵਿਚ ਲਿਆ ਹੈ। ਵਿਧਾਇਕ ਨੂੰ ਪੁੱਛਗਿਛ ਦੇ ਬਾਅਦ ਛੱਡ ਦਿੱਤਾ ਗਿਆ।