ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

ਕੈਲੀਫੋਰਨੀਆ ਵਿਚ ਖੱਡ ਵਿਚ ਕਾਰ ਸੁੱਟ ਕੇ ਪਰਿਵਾਰ ਨੂੰ ਮਾਰਨ ਦੇ ਯਤਨ ਵਿਚ ਗ੍ਰਿਫਤਾਰ ਪਟੇਲ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ

* ਅਦਾਲਤ ਵਿਚ ਪਟੀਸ਼ਨ ਦਾਇਰ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਪਾਸਾਡੇਨਾ ਵਾਸੀ 41 ਸਾਲਾ ਧਰਮੇਸ਼ ਏ ਪਟੇਲ ਜਿਸ ਵਿਰੁੱਧ ਪੁਲਿਸ ਵੱਲੋਂ ਜਾਣ ਬੁਝ ਕੇ ਕਾਰ ਖੱਡ ਵਿਚ ਸੁੁੱਟ ਕੇ ਆਪਣੇ ਪਰਿਵਾਰ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਹਨ, ਨੇ ਇਕ ਅਦਾਲਤ ਵਿਚ ਅਰਜੀ ਦਾਇਰ ਕਰਕੇ ਆਪਣੇ ਆਪ ਨੂੰ ਨਿਰਦੋੋਸ਼ ਦਸਿਆ ਹੈ। ਕਾਰ ਵਿਚ ਉਸ ਦੀ ਪਤਨੀ, 7 ਸਾਲ ਦੀ ਬੇਟੀ ਤੇ 4 ਸਾਲਾ ਦਾ ਬੇਟਾ ਸਵਾਰ ਸੀ । ਬੇਟੀ ਇਸ ਹਾਦਸੇ ਵਿਚ ਗੰਭੀਰ ਜਖਮੀ ਹੋ ਗਈ ਸੀ ਜਦ ਕਿ ਬੇਟੇ ਦੇ ਮਾਮੂਲੀ ਝਰੀਟਾਂ ਆਈਆਂ ਸਨ। ਹਾਲਾਂ ਕਿ ਪਰਿਵਾਰ ਇਸ ਘਟਨਾ ਵਿਚ ਬਚ ਗਿਆ ਸੀ ਪਰੰਤੂ ਪੁਲਿਸ ਨੇ ਪਟੇਲ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਸੈਨ ਮੈਟੀਓ ਡਿਸਟ੍ਰਿਕਟ ਅਟਾਰਨੀ ਸਟੀਵ ਵਾਗਸਟਾਫ ਅਨੁਸਾਰ ਪਟੇਲ ਦੀ ਪਤਨੀ ਦੇ ਬਿਆਨ, ਚਸ਼ਮਦੀਦ ਗਵਾਹਾਂ ਤੋਂ ਕੀਤੀ ਗਈ ਪੁੱਛਗਿੱਛ ਤੇ ਸੜਕ ਦੀ ਵੀਡੀਓ ਪਟੇਲ ਨੂੰ ਦੋਸ਼ੀ ਸਾਬਤ ਕਰਨ ਲਈ ਕਾਫੀ ਸਬੂਤ ਹਨ। ਮਾਮਲੇ ਦੀ ਮੁੱਢਲੀ ਸੁਣਵਾਈ 20 ਮਾਰਚ ਨੂੰ ਹੋਵੇਗੀ। ਪਟੇਲ ਨੇ ਕੈਲੀਫੋਰਨੀਆ ਦੇ ਜਾਣੇ ਪਛਾਣੇ ਵਕੀਲ ਜੋਸ਼ੂਆ ਬੈਂਟਲੇ ਦੀਆਂ ਸੇਵਾਵਾਂ ਲਈਆਂ ਹਨ। ਲਾਸ ਏਂਜਲਸ ਦੇ ਪ੍ਰੋਵਿੰਸ ਹੋਲੀ ਕਰਾਸ ਮੈਡੀਕਲ ਸੈਂਟਰ ਵਿਚ ਰੇਡੀਆਲੋਜਿਸਟ ਵਜੋਂ ਤਾਇਨਾਤ ਪਟੇਲ ਜੇਕਰ ਦੋਸ਼ੀ ਸਾਬਤ ਹੋ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

Loading

Scroll to Top