ਬਠਿੰਡਾ ਦੇ ਬੱਸ ਸਟੈਂਡ ‘ਤੇ ਨਸ਼ੇ ‘ਚ ਧੁੱਤ ਲੜਕੀ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ ਅਤੇ ਔਰਤਾਂ ਦੇ ਪੈਖਾਨੇ ਵਿੱਚ ਤਾਇਨਾਤ ਲੜਕੀ ਦੇ ਥੱਪੜ ਮਾਰ ਦਿੱਤੇ। ਘਟਨਾ ਦਾ ਪਤਾ ਚਲਦੇ ਹੀ ਬੱਸ ਚੜ੍ਹ ਚੌਂਕੀ ਦੇ ਪੁਲਿਸ ਕਰਮਚਾਰੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕਾਂ ਦੀ ਸੁਪਰਵਾਇਜ਼ਰ ਜੋਤੀ ਨੇ ਦੱਸਿਆ ਕਿ ਨਸ਼ੇ ਵਿਚ ਧੁੱਤ ਲੜਕੀ ਵੱਲੋਂ ਜਿੱਥੇ ਉਨ੍ਹਾਂ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ ਗਈ। ਉੱਥੇ ਹੀ ਉਸ ਵੱਲੋਂ ਸ਼ਰੇਆਮ ਨਸ਼ੇ ਦੀ ਹਾਲਤ ‘ਚ ਆਪਣੇ ਕੱਪੜੇ ਤੱਕ ਉਤਾਰ ਦਿੱਤੇ ਗਏ ਅਤੇ ਬੱਸ ਸਟੈਂਡ ਵਿੱਚਲੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।
ਬੱਸ ਸਟੈਂਡ ਚੌਂਕੀ ਪਹੁੰਚੇ ਪੀ. ਆਰ. ਟੀ. ਸੀ. ਦੇ ਕਰਮਚਾਰੀ ਰਾਮ ਸਿੰਘ ਦਾ ਕਹਿਣਾ ਹੈ ਕਿ ਇਹ ਲੜਕੀ ਹਰ ਦੋ ਚਾਰ ਮਹੀਨਿਆਂ ਬਾਅਦ ਬੱਸ ਸਟੈਂਡ ਵਿਚ ਆ ਕੇ ਨਸ਼ੇ ਦੀ ਹਾਲਤ ਵਿਚ ਹੁੜਦੰਗ ਬਾਜੀ ਕਰਦੀ ਹੈ । ਅਸੀਂ ਜੇਕਰ ਕੋਈ ਵਿਅਕਤੀ ਜਾਂ ਪੁਲਿਸ ਕਰਮਚਾਰੀ ਇਸ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਸਨੂੰ ਇਹ ਗਾਲਾਂ ਕੱਢਦੀ ਹੈ ਅਤੇ ਹੱਥੋਪਾਈ ਤੱਕ ਕਰਦੀ ਹੈ ਕਈ ਵਾਰ ਤਾਂ ਇਸ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ ਗਈਆਂ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਲੜਕੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।