ਜਲੰਧਰ (ਸੁਖਵਿੰਦਰ ਸਿੰਘ)- ਜਲੰਧਰ ਨਗਰ ਨਿਗਮ ਤਾਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਸੜਕਾਂ ਅਤੇ ਗਲੀਆਂ ਵਿੱਚ ਕਬਜੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਤਾਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਅੱਜ ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਰੈਣਕ ਬਾਜ਼ਾਰ, ਫੁੱਲਾਂਵਾਲਾ ਚੌਕ ਤੱਕ ਕਾਰਵਾਈ ਕੀਤੀ। ਟੀਮ ਨੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਚੁੱਕ ਗੱਡੀ ਵਿਚ ਪਾ ਕੇ ਨਿਗਮ ਪਹੁੰਚਾਇਆ।
ਕੁਝ ਦੁਕਾਨਦਾਰਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ
ਨਗਰ ਨਿਗਮ ਦੀ ਤਾਹਿਬਾਜ਼ਾਰੀ ਟੀਮ ਨੇ ਚੇਤਾਵਨੀ ਦੇ ਕੇ ਤੰਗ ਗਲੀਆਂ ਵਾਲੇ ਬਾਜ਼ਾਰ ਵਿੱਚ ਕਬਜ਼ਿਆਂ ਨੂੰ ਛੁਡਵਾਇਆ ਅਤੇ ਵਾਰ-ਵਾਰ ਕਾਰਵਾਈ ਕਰਨ ਦੇ ਬਾਵਜੂਦ ਨਾ ਮੰਨਣ ਵਾਲੇ ਕੁਝ ਦੁਕਾਨਦਾਰ ਦਾ ਸਾਮਾਨ ਚੁੱਕ ਕੇ ਲੈ ਗਏ। ਉਧਰ, ਇਸ ਦੌਰਾਨ ਕੁਝ ਦੁਕਾਨਦਾਰ ਵੀ ਸਾਮਾਨ ਚੁੱਕਣ ਸਮੇਂ ਤੇਹ ਬਾਜ਼ਾਰੀ ਦੀ ਟੀਮ ਨਾਲ ਬਹਿਸ ਕਰਦੇ ਦੇਖੇ ਗਏ। ਤਾਹਿਬਾਜ਼ਾਰੀ ਵਿਭਾਗ ਦੀ ਟੀਮ ਪੁਲੀਸ ਸਮੇਤ ਕਾਰਵਾਈ ਕਰਨ ਲਈ ਨਿਕਲੀ ਸੀ।