ਸੜਕ ਹਾਦਸੇ ਦੌਰਾਨ ਐਕਟਿਵਾ  ਸਵਾਰ ਨੋਜਵਾਨ ਲੜਕੇ ਦੀ ਮੌਕੇ ਤੇ ਮੌਤ ਬਾਕੀ ਪਰਿਵਾਰ ਮੈਂਬਰ ਗੰਭੀਰ ਰੂਪ ਵਿਚ ਜ਼ਖਮੀ

ਰਈਆ (ਕਮਲਜੀਤ ਸੋਨੂੰ)-ਕਸਬਾ ਰਈਆ ਦਾ ਨੋਜਵਾਨ ਵਾਸੀ ਪੰਕਜ ਅਰੌੜਾ ਪੁੱਤਰ ਕਪਿਲ ਅਰੌੜਾ ਜਿਸਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਅਰੌੜਾ ਜੋ ਕਿ ਰਈਆ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ।ਅੱਜ ਸਵੇਰੇ ਆਪਣੀ  ਪਤਨੀ ਨੇਹਾ ਅਰੌੜਾ ਤੇ ਲੜਕੇ ਪਰਵ ਅਰੌੜਾ ਉਮਰ ਕਰੀਬ ਛੇ ਸਾਲ ਨਾਲ ਆਪਣੀ ਸਕੂਟਰੀ ਨੰਬਰ ਪੀ.ਬੀ 29-ਏ ਸੀ-2618 ਤੇ ਸਵਾਰ ਹੋ ਕੇ ਕਸਬਾ ਰਈਆ ਤੋਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਅਾਸ ਵਿਖੇ ਸਤਿਸੰਗ ਸੁਣਨ ਜਾ ਰਿਹਾ ਸੀ ਕਿ ਬਾਬਾ ਬਕਾਲਾ ਮੌੜ ਰਈਆ ਵਿਖੇ ਪੁੰਹਚਣ ਤੇ ਪਿਛੋ ਆ ਰਹੀ ਤੇਜ਼ ਰਫ਼ਤਾਰ ਹਿਮਾਚਲ ਡਿਪੂ ਬੱਸ ਜਿਸਦਾ ਨੰਬਰ ਐਚ.ਪੀ-67-3726 ਦੀ ਸਾਈਡ ਵੱਜਣ ਨਾਲ ਬੱਸ ਦਾ ਅਗਲਾ ਡਰਾਇਵਰ  ਸਾਈਡ  ਵਾਲਾ ਟਾੲਿਰ ਲੜਕੇ ਦੇ ਪੇਟ ਤੇ ਚੜ ਗਿਆ ਜਿਸ ਨਾਲ ਨੋਜਵਾਨ ਲੜਕਾ ਪੰਕਜ ਅਰੌੜਾ ਜਿਸਦੀ ਉਮਰ ਕਰੀਬ 32-33 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ੳਸਦੀ ਪਤਨੀ ਨੇਹਾ ਅਰੌੜਾ ਅਤੇ ਬੱਚਾ ਪਰਵ ਅਰੌੜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿੰਨਾਂ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਅਮਨਦੀਪ ਹਸਪਤਾਲ ਅ੍ਰੰਮਿਤਸਰ ਵਿਖੇ ਭੇਜ ਦਿੱਤਾ ਗਿਆ ਅਤੇ ਮੌਕੇ ਤੇ ਬਿਆਸ  ਪੁਲਿਸ ਵਲੋ ਕਾਰਵਾਈ ਕਰਦੇ ਹੋਇਆ ਹਿਮਾਚਲ ਡੀਪੂ ਦੀ ਬੱਸ ਨੂੰ ਕਬਜ਼ੇ ਵਿਚ ਲੈ ਕੇ ਅਤੇ ਬੱਸ ਦੇ ਡਰਾਈਵਰ  ਦੇਸਵੀਰ ਪੁੱਤਰ ਨਿੱਕਾ ਰਾਮ ਵਾਸੀ ਡੁਗਰੀਨ ਥਾਣਾ ਬੁਰਿੰਗ ਜਿਲਾਂ ਹਮੀਰਪੁਰ ਹਿਮਾਚਲ ਪ੍ਰਦੇਸ਼ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮੁੱਕਦਮਾਂ ਦਰਜ ਕਰਕੇ ਕਾਨੂੰਨੀ ਕਾਰਵਾਈ ਅਾਰੰਭ ਦਿੱਤੀ ਹੈ ਅਤੇ ਲਾਸ਼ ਦਾ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪੋਸਟਮਾਟਰਮ ਕਰਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की