ਸ਼ਰਧਾਪੂਰਵਕ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਲੁਧਿਆਣਾ (ਰਛਪਾਲ ਸਹੋਤਾ) ਅੱਜ ਲੋਹੜੀ ਦੇ ਪਾਵਨ ਤਿਉਹਾਰ ਤੇ ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੀ ਸਮੂਹ ਟੀਮ ਤੇ ਪ੍ਰਧਾਨ ਸ੍ਰੀ ਅਜੈ ਸਿੱਧੂ ਦੀ ਅਗਵਾਈ ਵਿੱਚ ਸਥਾਨਕ ਸਿਵਲ ਲਾਈਨ ਵਿਖੇ ਸ਼ਰਧਾਪੂਰਵਕ ਲੋਹੜੀ ਮਨਾਈ ਗਈ। ਇਸ ਮੌਕੇ ਝੁੱਗੀ ਝੌਪੜੀ ਦੇ ਗਰੀਬ ਬੱਚਿਆ ਨੂੰ ਲੋੜੀਦਾ ਸਮਾਨ ਵੰਡਿਆ ਗਿਆ ਅਤੇ ਉਹਨਾਂ ਨਾਲ ਲੋਹੜੀ ਦੀ ਖੁਸ਼ੀ ਮਨਾਈ ਗਈ, ਬਾਅਦ ਵਿੱਚ ਧਾਰਮਿਕ ਏਕਤਾ ਵੈੱਲਫੇਅਰ ਸੁਸਾਇਟੀ ਦੀ ਟੀਮ ਨੇ ਪਤੰਗ ਉਡਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।ਇਸ ਮੌਕੇ ਜੋਤੀ ਨੇਗੀ, ਸਿਧਾਰਥ ਕੁਮਾਰ, ਸ਼ਤੀਸ ਸਾਹਨੀ,ਵਿਸ਼ੁ ਕੁਮਾਰ, ਵਿੱਕੀ ਸਾਹਨੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
43 total views, 2 views today