ਜ਼ੀਰੋ ਬਿੱਲ ਦੇ ਚੱਕਰ ‘ਚ ਇਕੋ ਘਰ ‘ਚ ਲੱਗਣ ਲੱਗੇ 3-3 ਮੀਟਰ

ਜਦੋਂ ਤੋਂ ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਦੋਂ ਤੋਂ ਜ਼ੀਰੋ ਬਿਲ ਲਿਆਉਣ ਦੇ ਚੱਕਰ ਵਿਚ ਇਕ ਹੀ ਘਰ ਵਿਚ 3-3 ਮੀਟਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ 7 ਮਹੀਨਿਆਂ ਵਿਚ 2.95 ਲੱਖ ਅਰਜ਼ੀਆਂ ਨਵੇਂ ਮੀਟਰ ਲਗਾਉਣ ਪਾਵਰਕਾਮ ਨੂੰ ਮਿਲੀਆਂ ਹਨ।

ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਮੁਫਤ ਬਿਜਲੀ ਦੀ ਸਕੀਮ 1 ਜੁਲਾਈ ਤੋਂ ਲਾਗੂ ਕੀਤੀ ਗਈ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ 2.95 ਲੱਖ ਨਵੇਂ ਕੁਨੈਕਸ਼ਨਾਂ ਲਈ ਅਰਜ਼ੀਆਂ ਹਾਸਲ ਹੋ ਚੁੱਕੀਆਂ ਹਨ। ਜਦੋਂ ਕਿ ਪਿਛਲੇ ਸਾਲ ਇਨ੍ਹਾਂ ਮਹੀਨਿਆਂ ਵਿਚ ਇਹ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ।

ਸਤੰਬਰ 2022 ਵਿੱਚ 34 ਹਜ਼ਾਰ ਲੋਕਾਂ ਨੇ ਨਵੇਂ ਮੀਟਰ ਲਗਵਾਉਣ ਲਈ ਸੰਪਰਕ ਕੀਤਾ, ਜਦੋਂ ਕਿ ਸਤੰਬਰ 2021 ਵਿਚ ਇਹ ਅੰਕੜਾ 27778 ਸੀ। ਸਤੰਬਰ ਵਿਚ 10,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪਾਵਰਕੌਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇਕਰ ਇੱਕੋ ਘਰ ਵਿਚ ਦੂਸਰੀ ਰਸੋਈ ਦਾ ਪ੍ਰਬੰਧ ਹੈ ਤਾਂ ਨਵਾਂ ਕੁਨੈਕਸ਼ਨ ਖਪਤਕਾਰ ਲੈ ਸਕਦੇ ਹਨ। ਹੈਰਾਨੀ ਭਰਿਆ ਰੁਝਾਨ ਹੈ ਕਿ ਲੋਕ ਹੁਣ ਜ਼ੀਰੋ ਬਿੱਲ ਦੇ ਲਾਲਚ ਵਿਚ ਖੇਤਾਂ ਵਿਚ ਵੀ ਘਰੇਲੂ ਕੁਨੈਕਸ਼ਨ ਵਾਸਤੇ ਅਪਲਾਈ ਕਰਨ ਲੱਗੇ ਹਨ। ਮੁਫਤ ਬਿਜਲੀ ਕਾਰਨ ਪਰਿਵਾਰ ਵੰਡੇ ਜਾ ਰਹੇ ਹਨ। ਹਰ ਕੋਈ ਵੱਖਰਾ ਮੀਟਰ ਲਗਾਉਣ ਦੀ ਦੌੜ ਵਿਚ ਲੱਗਾ ਹੋਇਆ ਹੈ ਤਾਂ ਜੋ ਉਹ ਮੁਫਤ ਬਿਜਲੀ ਦਾ ਫਾਇਦਾ ਲੈ ਸਕੇ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की