ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਟਰੈਫਿਕ ਐਜੂਕੇਸ਼ਨ ਸੈਂਲ ਵਲੋਂ ਸਕੂਲ ਵਿੱਚ ਸੈਮੀਨਾਰ

ਅਮ੍ਰਿਤਸਰ  (ਸੋਨੂੰ ਮਿਗਲਾਨੀ)- ਐਕਸੀਡੈਂਟਾਂ ਨਾਲ ਜਾਂ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਅੱਜ ਪੁਲਿਸ ਜਿਲਾ ਅਮ੍ਰਿਤਸਰ ਦਿਹਾਤੀ ਦੇ ਟਰੈਫਿਕ ਐਜੂਕੇਸ਼ਨ ਸੈਂਲ ਨੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲੀਆ (ਹਲਕਾ ਜੰਡਿਆਲਾ ਗੁਰੂ)ਜਿਲਾ ਅਮਿ੍ਤਸਰ ਵਿਖੇ ਮਾਨਯੋਗ ਐਸ ਐਸ ਪੀ ਸ੍ਰੀ ਸਵੰਪਨ ਸ਼ਰਮਾ ਜੀ ਆਈ ਪੀ ਐਸ ਅਤੇ ਐਸ ਪੀ ਹੈਂਡ ਕੁਆਟਰ ਸ੍ਰੀ ਮਤੀ ਜਸਵੰਤ ਕੋਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਏ ਐਸ ਆਈ ਕਮਲ ਜੀਤ,ਏ ਐਸ ਆਈ ਰਣਜੀਤ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਬਾਰੇ ਜਾਣਕਾਰੀ ਦਿਤੀ ਕਿ 16ਸਾਲ ਤੋ ਘੱਟ ਉਮਰ ਵਾਲੇ ਬੱਚੇ ਬਿਨਾਂ ਲਾਈਸੈਂਸ ਕੋਈ ਵੀ ਵਹੀਕਲ ਨਾ ਚਲਾਉ / ਅਤੇ 18 ਸਾਲ ਤੋਂ
ਉਪਰ ਲਾਈਸੈਂਸ ਵਾਲੇ ਵਿਅਕਤੀ ਨੂੰ ਮੋਟਰਸਾਇਕਲ ਚਲਾਉਣ ਸਮੇਂ ਹੈਂਲਮਟ ਜਰੂਰ ਪਾਉਣ/ਫੋਰ ਵੀਲਰ ਚਲਾਉਦੇ ਸਮੇਂ ਸੀਟ ਬੈਲਟ ਜਰੂਰ ਲਗਾਉ/ ਡਰਾਇਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾਂ ਕਰੋ ਅਤੇ ਟਰੈਫਿਕ ਸਬੰਧੀ ਹੋਰ ਵੀ ਕਈ ਜਾਣਕਾਰੀਆਂ ਦਿੱਤੀਆਂ ਗਈਆਂ ਤਾਂ ਜੋ ਐਕਸੀਡੈਂਟਾਂ ਤੋ ਬਚਾ ਹੋ ਸਕੇ ਅਤੇ ਕੀਮਤੀ ਜਾਂਨਾ ਨੂੰ ਬਚਾਇਆ ਜਾ ਸਕੇ ਅਤੇ ਲੜਕੀਆਂ ਨੂੰ ਹੈਲਪਲਾਈਨ 181/112 ਤੋਂ ਜਾਣੂ ਕਰਵਾਇਆ ਅਤੇ ਸਕੂਲ ਆਉਦੇ ਜਾਂਦੇ ਸਮੇਂ ਰਸਤੇ ਵਿੱਚ ਕਿਸੇ ਅਨਜਾਣ ਵਿਅਕਤੀ ਕੋਲੋ ਕੋਈ ਚੀਜ਼ ਲੈ ਕੇ ਨਹੀ ਖਾਣੀ । ਬਾਰੇ ਵੀ ਪ੍ਰੇਰਿਤ ਕੀਤਾ ਅਤੇ ਸਾਂਝ ਕੇਂਦਰ ਦੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਅਤੇ ਵੱਧ ਰਹੇ ਨਸੇ਼, ਕਰਾਇਮ ਨੂ ਰੋਕਣ ਲਈ ਪੁਲਿਸ ਦੀ ਮਦਦ ਕਰਨ ਲਈ ਕਿਹਾ ਇਸ ਮੌਕੇ ਸਕੂਲ ਦੇ ਪਿ੍ਸੀਪਲ ਸ: ਪਲਵਿੰਦਰ ਪਾਲ ਸਿੰਘ ਜੀ, ਅਤੇ ਹੋਰ ਟੀਚਰ ਸਹਿਬਾਨ ਵੀ ਹਾਜਰ ਸਨ

Loading

Scroll to Top