ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਦਿਹਾਂਤ
ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ (48) ਦਾ ਅੱਜ ਦਿਹਾਂਤ ਹੋ ਗਿਆ ਹੈ। ਅੱਜ ਦੁਪਹਿਰ ਨੂੰ ਬੰਗਾ ਰੋਡ ਸ਼ਮਸ਼ਾਨ ਘਾਟ ਫਗਵਾੜਾ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਦੱਸਿਆ ਜਾ ਰਿਹਾ ਹੈ ਕਿ ਦਲਵਿੰਦਰ ਕੌਰ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਉਸ ਦਾ ਇਲਾਜ ਵੀ ਚੱਲ ਰੀਹਾ ਸੀ ਪਰ ਉਸ ਦੇ ਅਚਾਨਕ ਦਿਹਾਂਤ ਨਾਲ ਗਾਇਕ ਨਛੱਤਰ ਗਿੱਲ ਤੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
115 total views, 2 views today