ਖੁਸ਼ਬੂ ਪੰਜਾਬ ਦੀ

Latest news
पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,... ਦੇਸ਼ 'ਚ ਮੋਦੀ ਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾ ਕੇਜਰੀਵਾਲ ਤੇ ਸੋਰੇਨ ਨੂੰ ਜੇਲ੍ਹ 'ਚ ਨਾ ਸੁੱਟਦੀ: ਭਗਵੰਤ ਮਾਨ ਸ਼ੰਭੂ ਰੇਲਵੇ ਟ੍ਰੈਕ 'ਤੇ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार

52 ਸਾਲਾ ਵਿਅਕਤੀ ’ਤੇ ਡੁਲ੍ਹੀ 25 ਸਾਲਾ ਮੁਟਿਆਰ, ਇਸ਼ਾਰਿਆਂ ’ਚ ਕੀਤਾ ‘ਇਜ਼ਹਾਰ-ਏ-ਪਿਆਰ’

ਕਹਿੰਦੇ ਹਨ ਕਿ ਪਿਆਰ ਨੂੰ ਕਿਸੇ ਭਾਸ਼ਾ ਦੀ ਲੋੜ ਨਹੀਂ ਹੁੰਦੀ। ਅਜਿਹਾ ਹੀ ਕੁਝ ਪਾਕਿਸਤਾਨੀ ਜੋੜੇ ਨਾਲ ਵੀ ਹੋਇਆ। ਦਰਅਸਲ ਪਾਕਿਸਤਾਨ ਦੀ ਰਹਿਣ ਵਾਲੀ 25 ਸਾਲਾ ਜੁਬੀਆ ਨੂੰ 52 ਸਾਲਾ ਕਾਦਿਰ ਨਾਲ ਪਿਆਰ ਹੋ ਗਿਆ ਸੀ। ਜਦੋਂ ਕਾਦਿਰ ਨੇ ਜ਼ੁਬੀਆ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤਾਂ ਉਸ ਨੇ ਵੀ ਹਾਂ ਕਹਿ ਦਿੱਤੀ। ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਕਾਦਿਰ ਅਪਾਹਜ ਹੈ, ਉਹ ਨਾ ਤਾਂ ਕੁਝ ਬੋਲ ਸਕਦਾ ਹੈ ਅਤੇ ਨਾ ਹੀ ਕੁਝ ਸੁਣ ਸਕਦਾ ਹੈ। ਇਸ ਦੇ ਬਾਵਜੂਦ ਜ਼ੁਬੀਆ ਉਸ ਦਾ ਦਿਲ ਸਮਝ ਗਈ। ਯੂਟਿਊਬਰ ਸਈਦ ਬਾਸਿਤ ਅਲੀ ਨੇ ਆਪਣੇ ਚੈਨਲ ’ਤੇ ਜੋੜੇ ਦੀ ਪ੍ਰੇਮ ਕਹਾਣੀ ਨੂੰ ਸਾਂਝਾ ਕੀਤਾ ਹੈ। ਯੂ-ਟਿਊਬ ਨੂੰ ਦਿੱਤੇ ਇੰਟਰਵਿਊ ’ਚ ਜੁਬੀਆ ਨੇ ਦੱਸਿਆ ਕਿ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਵੱਡੇ ਭਰਾ ਨਾਲ ਰਹਿਣ ਲੱਗ ਪਈ ਸੀ। ਕਾਦਿਰ ਆਪਣੇ ਭਰਾ ਦਾ ਕਰੀਬੀ ਦੋਸਤ ਸੀ। ਦੋਵਾਂ ਦੀ ਬਹੁਤ ਚੰਗੀ ਬਾਂਡਿੰਗ ਸੀ। ਇਕ ਦਿਨ ਉਸ ਦੇ ਭਰਾ ਦੀ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ। ਭਰਾ ਦੇ ਜਾਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਇਕੱਲੀ ਹੋ ਗਈ। ਇਸ ਦੌਰਾਨ ਕਾਦਿਰ ਨਾਲ ਉਸ ਦੀ ਨੇੜਤਾ ਵਧਣ ਲੱਗੀ।
ਜੁਬੀਆ ਮੁਤਾਬਕ ਕਾਦਿਰ ਬਹੁਤ ਹੀ ਦੇਖਭਾਲ ਕਰਨ ਵਾਲੇ ਸੁਭਾਅ ਦਾ ਹੈ। ਉਹ ਉਨ੍ਹਾਂ ਦੀ ਬਹੁਤ ਦੇਖਭਾਲ ਕਰਦਾ ਹੈ। ਉਹ ਉਸਦੇ ਸੁਭਾਅ ਅਤੇ ਮਾਸੂਮੀਅਤ ਤੋਂ ਪ੍ਰਭਾਵਿਤ ਸੀ। ਇਸ ਤੋਂ ਬਾਅਦ ਉਸ ਨੇ ਖੁਦ ਕਾਦਿਰ ਨੂੰ ਪ੍ਰਪੋਜ਼ ਕੀਤਾ, ਫਿਰ ਦੋਹਾਂ ਨੇ ਵਿਆਹ ਕਰਵਾ ਲਿਆ। ਜੁਬੀਆ ਦੱਸਦੀ ਹੈ ਕਿ ਕਾਦਿਰ ਅਪਾਹਜ ਹੈ, ਇਸ ਲਈ ਉਸ ਨੇ ਇਸ਼ਾਰਿਆਂ ਵਿੱਚ ਹੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਕਾਦਿਰ ਨੇ ਵੀ ਸ਼ਰਮ ਨਾਲ ਜ਼ੁਬੀਆ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। ਕਾਦਿਰ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਉਹ ਜ਼ੁਬੀਆ ਨੂੰ ਬਹੁਤ ਪਸੰਦ ਕਰਦਾ ਹੈ।

Loading

Scroll to Top