ਖੁਸ਼ਬੂ ਪੰਜਾਬ ਦੀ

Latest news
ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਵੀਜ਼ਾ ਜਾਰੀ ਕਰਨ ਦਾ ਸਮਾਂ ਘਟਾਏਗਾ ਅਮਰੀਕਾ

ਨਵੀਂ ਦਿੱਲੀ-ਅਮਰੀਕਾ ਲਈ ਵੀਜ਼ਾ ਜਾਰੀ ਕਰਨ ਦੀ ਉਡੀਕ ਦੀ ਮਿਆਦ ’ਚ 2023 ਦੀਆਂ ਗਰਮੀਆਂ ਤੱਕ ਵੱਡੀ ਕਮੀ ਆਉਣ ਦੀ ਉਮੀਦ ਹੈ ਅਤੇ ਇਨ੍ਹਾਂ ਵੀਜ਼ਿਆਂ ਦੀ ਗਿਣਤੀ 12 ਲੱਖ ਤੱਕ ਪਹੁੰਚ ਸਕਦੀ ਹੈ। ਇਹ ਜਾਣਕਾਰੀ ਇੱਥੇ ਅਮਰੀਕੀ ਅੰਬੈਸੀ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ।
ਅਧਿਕਾਰੀਆਂ ਨੇ ਦੱਸਿਆ, ‘ਵਾਸ਼ਿੰਗਟਨ ਲਈ ਭਾਰਤ ਪਹਿਲੀ ਤਰਜੀਹ ਹੈ ਅਤੇ ਸਾਡਾ ਟੀਚਾ ਹਾਲਾਤ ਨੂੰ ਅਗਲੇ ਸਾਲ ਦੇ ਮੱਧ ਤੱਕ ਕੋਵਿਡ-19 ਤੋਂ ਪਹਿਲਾਂ ਵਾਲੀ ਸਥਿਤੀ ’ਚ ਲਿਆਉਣ ਦਾ ਹੈ।’ ਜ਼ਿਕਰਯੋਗ ਹੈ ਕਿ ਭਾਰਤ ਉਨ੍ਹਾਂ ਕੁਝ ਮੁਲਕਾਂ ’ਚੋਂ ਇੱਕ ਹੈ ਜਿੱਥੇ ਕਰੋਨਾ ਪਾਬੰਦੀਆਂ ਹਟਣ ਤੋਂ ਬਾਅਦ ਅਮਰੀਕਾ ਲਈ ਵੀਜ਼ਿਆਂ ਦੀਆਂ ਅਰਜ਼ੀਆਂ ’ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। ਅਧਿਕਾਰੀਆਂ ਨੇ ਦੱਸਿਆ, ‘ਵੀਜ਼ਾ ਦੇਣ ਲਈ ਲੰਮੇ ਸਮੇਂ ਦੀ ਉਡੀਕ ਨੂੰ ਧਿਆਨ ’ਚ ਰਖਦਿਆਂ ਅਮਰੀਕਾ ਹੋਰ ਵਧੇਰੇ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣ ਅਤੇ ‘ਡਰੌਪ ਬਾਕਸ’ ਸਹੂਲਤ ਨੂੰ ਵਧਾਉਣ ਸਮੇਤ ਕਈ ਕਦਮ ਉਠਾ ਰਿਹਾ ਹੈ।’ ਉਨ੍ਹਾਂ ਦੀ ਯੋਜਨਾ ਹਰ ਮਹੀਨੇ ਇੱਕ ਲੱਖ ਵੀਜ਼ੇ ਜਾਰੀ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਲਈ ਐੱਚ (ਐੱਚ1ਬੀ) ਅਤੇ ਐੱਨ ਸ਼੍ਰੇਣੀ ਦੇ ਵੀਜ਼ਿਆਂ ਦੀ ਤਰਜੀਹ ਦੇ ਆਧਾਰ ’ਤੇ ਪਛਾਣ ਕੀਤੀ ਹੈ ਅਤੇ ਵੀਜ਼ੇ ਨਵਿਆਉਣ ਦੇ ਇੱਛੁਕ ਲੋਕਾਂ ਲਈ ਹਾਲ ਹੀ ’ਚ ਤਕਰੀਬਨ ਇੱਕ ਲੱਖ ਸਲਾਟ ਜਾਰੀ ਕੀਤੇ ਸਨ। ਕੁਝ ਸ਼੍ਰੇਣੀਆਂ ਲਈ ਉਡੀਕ ਦਾ ਸਮਾਂ ਪਹਿਲਾਂ ਦੇ 450 ਦਿਨ ਤੋਂ ਘਟਾ ਕੇ ਨੌਂ ਮਹੀਨੇ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਬੀ1, ਬੀ2 (ਬਿਜ਼ਨਸ ਤੇ ਟੂਰਿਜ਼ਮ) ਵੀਜ਼ਿਆਂ ਲਈ ਉਡੀਕ ਦਾ ਸਮਾਂ ਵੀ ਤਕਰੀਬਨ ਨੌਂ ਮਹੀਨੇ ਤੋਂ ਘੱਟ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵੱਲੋਂ ਜਾਰੀ ਕੀਤੇ ਜਾ ਰਹੇ ਵੀਜ਼ਿਆਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਦੇ ਦੂਜੇ ਸਥਾਨ ’ਤੇ ਜਾਣ ਦੀ ਉਮੀਦ ਹੈ। ਫਿਲਹਾਲ ਮੈਕਸਿਕੋ ਤੇ ਚੀਨ ਭਾਰਤ ਤੋਂ ਅੱਗੇ ਹਨ।

Loading

Scroll to Top