ਮੈਕਸਿਕੋ ਦੇ ਬਾਰ ਵਿਚ ਚੱਲੀਆਂ ਗੋਲੀਆਂ, 9 ਲੋਕਾਂ ਦੀ ਮੌਤ
ਮੈਕਸਿਕੋ ਸਿਟੀ: ਮੱਧ ਮੈਕਸਿਕੋ ਦੇ ਗੁਆਨਾਜੁਆਟੋ ਸੂਬੇ ਵਿਚ ਇੱਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਗੋਲੀਬਾਰੀ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਰਾਤ ਕਰੀਬ 9 ਵਜੇ ਹਥਿਆਰਾਂ ਨਾਲ ਲੈਸ ਇੱਕ ਟੋਲਾ ਬਾਰ ਵਿਚ ਪਹੁੰਚ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬੁਧਵਾਰ ਨੂੰ ਸੇਲਯਾ ਦੇ ਬਾਹਰ ਅਪਾਸੀਓ ਏਲ ਆਲਟੋ ਸ਼ਹਿਰ ਵਿਚ ਬਾਰ ਦੇ ਅੰਦਰਲੇ ਲੋਕਾਂ ’ਤੇ ਗੋਲੀਬਾਰੀ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿਚ ਪੰਜ ਮਰਦ ਅਤੇ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਔਰਤਾਂ ਜ਼ਖਮੀ ਹੋ ਗਈਆਂ। ਜ਼ਖ਼ਮੀ ਔਰਤਾਂ ਦੀ ਹਾਲਤ ਸਥਿਰ ਹੈ।