39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ- ਭਾਰਤੀ ਰੇਲਵੇ ਨੇ ਇੰਡੀਅਨ ਆਇਲ ਨੂੰ 2-1 ਨਾਲ ਮਾਤ ਦਿੱਤੀ

ਪੰਜਾਨ ਨੈਸ਼ਨਲ ਬੈਂਕ ਨੇ ਏਐਸਸੀ ਨੂੰ 5-3 ਨਾਲ ਹਰਾਇਆ

ਜਲੰਧਰ  (Jatinder Rawat)- ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਨੇ ਸਾਬਕਾ ਜੇਤੂ ਇੰਡੀਅਨ ਆਇਲ ਨੂੰ 2-1 ਨਾਲ ਹਰਾ ਕੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਦੀ ਦੋੜ ਵਿੱਚ ਆਪਣੇ ਆਪ ਨੂੰ ਬਣਾਏ ਰੱਖਿਆ ਹੈ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਏਐਸਸੀ ਜਲੰਧਰ ਨੂੰ 5-3 ਨਾਲ ਹਰਾ ਕੇ ਲੀਗ ਦੌਰ ਵਿੱਚ ਦੂਜੀ ਜਿੱਤ ਦਰਜ ਕਰਦੇ ਹੋਏ ਸੈਮੀਫਾਇਨਲ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।

ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਨੇ ਖੇਡ ਦੇ 57 ਮਿੰਟ ਤੱਕ ਆਪਣੀ ਪਕੜ ਬਣਾਈ ਰੱਖੀ। ਖੇਡ ਦੇ 36ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਉਸ ਤੋਂ ਬਾਅਦ ਰੇਲਵੇ ਨੇ ਬਰਾਬਰੀ ਕਰਨ ਲਈ ਕਈ ਹਮਲੇ ਕੀਤੇ ਪਰ ਕਾਮਯਾਬ ਨਾ ਹੋ ਸਕੇ। ਖੇਡ ਦੇ 58ਵੇਂ ਮਿੰਟ ਵਿੱਚ ਰੇਲਵੇ ਦੇ ਅਰਜੁਨ ਸ਼ਰਮਾ ਨੇ ਮੈਦਾਨੀ ਗੋਲ ਅਤੇ ਖੇਡ ਦੇ 60ਵੇਂ ਮਿੰਟ ਵਿੱਚ ਸ਼ੀਸ਼ੇ ਗੋਡਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮੈਚ 2-1 ਨਾਲ ਜਿੱਤ ਲਿਆ। ਇਸ ਜਿੱਤ ਨਾਲ ਭਾਰਤੀ ਰੇਲਵੇ ਦੇ ਤਿੰਨ ਲੀਗ ਮੈਚਾਂ ਤੋਂ ਬਾਅਦ ਦੋ ਜਿੱਤਾਂ ਕਰਕੇ 6 ਅੰਕ ਹਨ ਜਦਕਿ ਇੰਡੀਅਨ ਆਇਲ ਦੇ ਵੀ ਤਿੰਨ ਲੀਗ ਮੈਚਾਂ ਤੋਂ ਬਾਅਦ ਦੋ ਜਿੱਤਾਂ ਨਾਲ 6 ਅੰਕ ਹਨ। ਇਹ ਦੋਵੇਂ ਟੀਮਾਂ ਸੈਮੀਫਾਇਨਲ ਦੀ ਦੋੜ ਵਿੱਚ ਬਣੀਆਂ ਹੋਈਆਂ ਹਨ ਜਦਕਿ ਇਸ ਸਬੰਧੀ ਫੈਸਲਾ ਇੰਡੀਅਨ ਏਅਰ ਫੋਰਸ ਅਤੇ ਪੰਜਾਬ ਪੁਲਿਸ ਦੇ ਮੈਚ ਤੋਂ ਬਾਅਦ ਹੋਵੇਗਾ ਕਿ ਕਿਹੜੀਆਂ ਦੋ ਟੀਮਾਂ ਪੂਲ ਏ ਵਿਚੋਂ ਸੈਮੀਫਾਇਨਲ ਵਿੱਚ ਪਹੁੰਚਦੀਆਂ ਹਨ।

ਪੂਲ ਬੀ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਅਤੇ ਏਐਸਸੀ ਜਲੰਧਰੁ ਦਰਮਿਆਨ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ ਪਹਿਲੇ ਹੀ ਮਿੰਟ ਵਿੱਚ ਬੈਂਕ ਦੇ ਸਤੇਂਦਰ ਕੁਮਾਰ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਚੌਥੇ ਮਿੰਟ ਵਿੱਚ ਰਵਨੀਤ ਸਿੰਘ ਨੇ ਏਐਸਸੀ ਲਈ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 18ਵੇਂ ਮਿੰਟ ਵਿੱਚ ਬੈਂਕ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। 20ਵੇਂ ਮਿੰਟ ਵਿੱਚ ਏਐਸਸੀ ਦੇ ਗੌਤਮ ਕੁਮਾਰ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 26ਵੇਂ ਮਿੰਟ ਵਿੱਚ ਭਗਤ ਸਿੰਘ ਢਿਲੋਂ ਨੇ ਅਤੇ 28ਵੇਂ ਮਿੰਟ ਵਿੱਚ ਦੀਪਕ ਨੇ ਗੋਲ ਕਰਕੇ ਸਕੋਰ ਬੈਕ ਦੇ ਹੱਕ ਵਿੱਚ 4-2 ਕੀਤਾ। ਅੱਧੇ ਸਮੇਂ ਤੱਕ ਬੈਂਕ 4-2 ਨਾਲ ਅੱਗੇ ਸੀ। ਖੇਡ ਦੇ 50ਵੇਂ ਮਿੰਟ ਵਿੱਚ ਬੈਂਕ ਦੇ ਦੀਪਕ ਨੇ ਗੋਲ ਕਰਕੇ ਸਕੋਰ 5-2 ਕੀਤਾ। ਖੇਡ ਦੇ 56ਵੇਂ ਮਿੰਟ ਵਿੱਚ ਏਐਸਸੀ ਦੇ ਡੇਵਿਡ ਡੁੰਗ ਡੰਗ ਨੇ ਗੋਲ ਕਰਕੇ ਸਕੋਰ 3-5 ਕੀਤਾ।

ਇਸ ਜਿੱਤ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਤਿੰਨ ਲੀਗ ਮੈਚਾਂ ਤੋਂ ਬਾਅਦ 6 ਅੰਕ ਹਨ ਅਤੇ ਇਸ ਪੂਲ ਵਿਚ ਆਰਮੀ ਇਲੈਵਨ ਦੇ ਵੀ ਤਿੰਨ ਮੈਚਾਂ ਤੋਂ ਬਾਅਦ 6 ਅੰਕ ਹਨ। ਇਸ ਪੂਲ ਦੀਆਂ ਸੈਮੀ ਫਾਇਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਫੈਸਲਾ ਪੰਜਾਬ ਐਂਡ ਸਿੰਧ ਬੈਂਕ ਅਤੇ ਏਐਸਸੀ ਦੇ ਮੈਚ ਤੋਂ ਬਾਅਦ ਹੋਵੇਗਾ।

ਇਸ ਮੌਕੇ ਤੇ ਮੁੱਖ ਮਹਿਮਾਨ ਅਮੋਲਕ ਸਿੰਘ ਗਾਖਲ, ਚੈਅਰਮੈਨ, ਗਾਖਲ ਗਰੁੱਪ (ਯੂ.ਐੱਸ.ਏ.), ਅਨਿਲ ਕੁਮਾਰ, ਜੀ,ਐੱਮ, (ਲੁਬ), ਇੰਡੀਅਨ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ ਤਰਲੋਕ ਸਿੰਘ ਭੁੱਲਰ ਕੈਨੇਡਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਨੱਥਾ ਸਿੰਘ ਗਾਖਲ,  ਭੁਬਨੇਸ਼ਵਰ ਪਾੰਡੇ, ਕੈਮ ਗਿੱਲ, ਅਵਤਾਰ ਤਾਰੀ, ਕਸ਼ਮੀਰ ਸਿੰਘ ਧੁੱਗਾ, ਕੁਲਦੀਪ ਬੰਗਾ (ਸਾਰੇ  ਯੂ.ਐੱਸ.ਏ.), ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਰਮਨੀਕ ਰੰਧਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की