ਪੀ.ਐਚ.ਸੀ ਨੰਦਪੁਰ ਕਲੋੜ ਅਧੀਨ ਪੈਂਦੀਆ ਸਿਹਤ ਸੰਸਥਾਵਾ ਵਿੱਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ

 – ਵਿਸ਼ਵ ਪੱਧਰ ‘ਤੇ ਸਟ੍ਰੋਕ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ।
– ਯੋਗ ਅਤੇ ਮੈਡੀਟੇਸ਼ਨ ਦੀ ਸਹਾਇਤਾ ਨਾਲ ਤਨਾਅ ਨੂੰ ਘੱਟ ਕਰ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ – ਹੇਮੰਤ ਕੁਮਾਰ 
– ਸਟ੍ਰੋਕ ਦੀ ਸਮੱਸਿਆ ਦੋ ਕਾਰਨਾਂ ਕਰਕੇ ਹੁੰਦੀ ਹੈ – ਹੇਮੰਤ ਕੁਮਾਰ

ਫਤਿਹਗੜ ਸਾਹਿਬ / ਬੱਸੀ ਪਠਾਣਾਂ – (Khushboo Punjab Di) ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੀ.ਐਚ.ਸੀ ਨੰਦਪੁਰ ਕਲੋੜ ਅਤੇ ਅਧੀਨ ਪੈਂਦੀਆ ਸਿਹਤ ਸੰਸਥਾਵਾ ਵਿੱਚ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਗਿਆ। ਇਸ ਸੰਬਧੀ ਵਧੇਰੇ ਜਾਣਕਾਰੀ ਸਾਂਝਿਆ ਕਰਦਿਆਂ ਡਾ. ਭੁਪਿੰਦਰ ਨੇ ਕਿਹਾ ਕਿ ਰੋਜਾਨਾ ਦੀ ਜੀਵਨਸ਼ੈਲੀ ਵਿੱਚ ਬਦਲਾਅ ਅਤੇ ਅਨਿਯਮਿਤ ਰੁਟੀਨ ਕਾਰਨ ਸਟ੍ਰੋਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜੇਕਰ ਇਸ ਅਚਾਨਕ ਦਿਮਾਗੀ ਸਮੱਸਿਆ ਦਾ ਸਮੇਂ ਸਿਰ ਇਲਾਜ ਕਰ ਲਿਆ ਜਾਵੇ ਤਾਂ ਵਿਅਕਤੀ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ। ਇਲਾਜ ਵਿੱਚ ਦੇਰੀ ਨਾਲ ਦੌਰਾ ਪੈ ਸਕਦਾ ਹੈ ਜੋ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜਦਾ ਹੈ। ਵਿਸ਼ਵ ਪੱਧਰ ‘ਤੇ ਸਟ੍ਰੋਕ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਲ਼ੱਛਣਾ ਵਿੱਚ ਇੱਕ ਪਾਸੇ ਅੰਗਾਂ ਦਾ ਸੁੰਨ ਹੋਣਾ, ਬੋਲਣ ਵਿੱਚ ਮੁਸ਼ਕਲ, ਦੇਖਣ ਵਿੱਚ ਮੁਸ਼ਕਲ ਜਾਂ ਧੁੰਦਲੀ, ਚਿਹਰੇ ਦੀ ਕਮਜ਼ੋਰੀ ਜਾਂ ਟੇਢਾਪਣ, ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਹੋਣਾ, ਸਰੀਰ ਦਾ ਕੰਟਰੋਲ ਘੱਟ ਹੋਣਾ ਆਦਿ। ਉਨ੍ਹਾਂ ਦੱਸਿਆ ਕਿ ਸਟ੍ਰੋਕ ਦੇ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ,ਸ਼ੂਗਰ, ਦਿਲ ਦੀ ਬਿਮਾਰੀ, ਬਹੁਤ ਜ਼ਿਆਦਾ ਤਮਾਕੂਨੋਸ਼ੀ, ਬੇਕਾਬੂ ਕੋਲੇਸਟ੍ਰੋਲ, ਸ਼ਰਾਬ ਦਾ ਅਧਿਕਤਰ ਇਸਤੇਮਾਲ ਆਦਿ। ਇਸ ਮੌਕੇ ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਸਟ੍ਰੋਕ ਦੀ ਸਮੱਸਿਆ ਦੋ ਕਾਰਨਾਂ ਕਰਕੇ ਹੁੰਦੀ ਹੈ। ਪਹਿਲਾ ਕਾਰਨ ਦਿਮਾਗ ਨੂੰ ਲੋੜੀਂਦੀ ਖੂਨ ਦੀ ਸਪਲਾਈ ਦੀ ਕਮੀ ਹੈ ਜਿਸ ਨਾਲ ਦਿਮਾਗ ਦੇ ਕਿਸੇ ਵੀ ਹਿੱਸੇ ਵਿਚ ਖੂਨ ਦਾ ਗਤਲਾ ਬਣ ਜਾਂਦਾ ਹੈ। ਇਸ ਨੂੰ ਮਾਮੂਲੀ ਦੌਰਾ ਕਿਹਾ ਜਾਂਦਾ ਹੈ। ਦੂਜਾ ਕਾਰਨ ਦਿਮਾਗੀ  ਨਾੜਿਆ ਦੇ ਫਟਣ ਕਾਰਨ ਬਹੁਤ ਜ਼ਿਆਦਾ ਖੂਨ ਵਗਣ ਲਗ ਪਏ ਅਤੇ ਇਸ ਨਾਲ ਦਿਮਾਗ ਦੇ ਕਿਸੇ ਵੀ ਹਿੱਸੇ ਵਿਚ ਖੂਨ ਇਕੱਠਾ ਹੋ ਜਾਂਦਾ ਹੈ। ਇਸ ਨਾਲ ਦਿਮਾਗ ਦੇ ਕੰਮਕਾਜ ਵਿਚ ਵਿਘਨ ਪੈਂਦਾ ਹੈ। ਇਸ ਨੂੰ ਵੱਡਾ ਦੌਰਾ ਕਿਹਾ ਜਾਂਦਾ ਹੈ। ਹੇਮੰਤ ਕੁਮਾਰ ਵੱਲੋ ਅਪੀਲ਼ ਕਰਦਿਆ ਕਿਹਾ ਗਿਆ ਕਿ ਜੀਵਨਸ਼ੈਲੀ ਦੇ ਬਦਲਾੳ ਨਾਲ ਆਪਣੀ ਦਿਨਚਰਿਆ ਵਿੱਚ ਰੋਜਨਾ 30-35 ਮਿਨਟ ਦੀ ਕਸਰਤ ਕਰਕੇ ਆਪਣੇ ਜੀਵਨ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਯੋਗ ਅਤੇ ਮੈਡੀਟੇਸ਼ਨ ਦੀ ਸਹਾਇਤਾ ਨਾਲ ਤਨਾਅ ਨੂੰ ਘੱਟ ਕਰ ਆਪਣੀ ਸਿਹਤ ਅਤੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की