ਆਮ ਫਿਲਮਾਂ ਤੋਂ ਵੱਖਰੀ ‘ਤੇ ਬੇਹੱਦ ਹੀ ਦਿਲਚਸਪ ਹੋਵੇਗੀ ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ ‘ਓਏ ਮੱਖਣਾ’
ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ ‘ਓਏ ਮੱਖਣਾ’ 4 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ।ਇਸ ਫ਼ਿਲਮ ਦੀ ਨਾਇਕ ਜੋੜੀ ਪੰਜਾਬੀ ਸਿਨਮੇ ਦੀ ਸੁਪਰ ਸਟਾਰ ਐਮੀ ਵਿਰਕ ਤੇ ਤਾਨੀਆ ਹੈ।ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਜੋ ਲਗਾਤਾਰ ਆਪਣੀ ਲੇਖਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ਅਤੇ ਉਨਾਂ ਦੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਇੱਕ ਵਿਲੱਖਣ ਅਤੇ ਮਨੋਰੰਜਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਜਗਾ ਦਿੰਦਾ ਹੈ, ਫਿਰ ਚਾਹੇ ਉਸਦੇ ਲਈ ਗ਼ਲਤ, ਬੇਤੁਕਾ, ਅਜੀਬ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ, ਉਹ ਪਿੱਛੇ ਨਹੀਂ ਹਟਦੇ। ਇਸੇ ਤਰ੍ਹਾਂ ਫਿਲਮ ‘ਓਏ ਮੱਖਣਾ’ ਦੇ ਵਿੱਚ ਐਮੀ ਵਿਰਕ ਨੂੰ ਤਾਨਿਆ ਦੀ ਸਿਰਫ਼ ਅੱਖਾਂ ਦੇਖ ਦੇ ਹੀ ਉਸਦੇ ਨਾਲ ਪਿਆਰ ਹੋ ਜਾਂਦਾ ਹੈ।ਐਮੀ, ਤਾਨਿਆ ਨਾਲ ਆਪਣੀ ਜੋੜੀ ਫਿੱਟ ਕਰਨ ਲਈ ਵਾਰ ਵਾਰ ਅਜੀਬੋ ਗਰੀਬ ਤਰੀਕੇ ਅਪਣਾਉਂਦਾ ਹੈ। ਇਹ ਅਜੀਬ ਤਰੀਕਿਆਂ ਨਾਲ ਹੀ ਫਿਲਮ ਦੇ ਵਿੱਚ ਮਜ਼ੇਦਾਰ ਕਮੇਡੀ ਪੈਦਾ ਹੁੰਦੀ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਲਈ ਮਜਬੂਰ ਕਰੇਗੀ। ਹੁਣ ਦੇਖਣਾ ਹੋਵੇਗਾ, ਐਮੀ ਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਵੇਂ ਪੂਰੀ ਹੋਵੇਗੀ? ਕਿਵੇਂ ਆਪਣੇ ਸੁਪਨਿਆ ਦੀ ਰਾਣੀ ਨੂੰ ਐਮੀ ਪਾ ਸਕੇਗਾ? ਹੁਣ ਦਰਸ਼ਕ ਫਿਲਮ ਦੀ ਕਹਾਣੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਨੇ ਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੇ ਨਾਲ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਨਿਰਦੇਸ਼ਕ ਸਿਮਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਵਰਗੀਆਂ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ।
ਹਰਜਿੰਦਰ ਸਿੰਘ ਜਵੰਦਾ 9463828000
97 total views, 2 views today