ਮਾਤਾ ਰਾਣੀ ਮੰਦਿਰ ਰਈਆ ਵਿਖੇ ਚਿੰਤਪੁਰਨੀ  ਦੇ ਲਾਡਲੇ ਸੇਵਕ ਦਲ ਵਲੋਂ ਪਹਿਲਾ ਸਲਾਨਾ ਜਾਗਰਣ ਤੇ ਸੰਗਤਾਂ ਨੇ ਲਿਆ ਮਾਹਮਾਈ ਦਾ ਅਸ਼ੀਰਵਾਦ

ਰਈਆ (ਕਮਲਜੀਤ ਸੋਨੂੰ)— ਰਈਆ ਦੇ ਪ੍ਰਾਚੀਨ ਮੰਦਿਰ ਮਾਤਾ ਰਾਣੀ ਗਲੀ ਸ਼ਰਮੇ ਵਾਲੀ ਵਿੱਚ ਮਹਾਮਾਈ ਦਾ ਜਾਗਰਣ ਮਾਂ ਚਿੰਂਤਪੁਰਨੀ ਦੇ ਲਾਡਲੇ ਸੇਵਕ ਦਲ ਦੇ ਪ੍ਰਬੰਧਕ ਰੋਹਿਤ ਅਰੋੜਾ ਅਤੇ ਮੋਨੂੰ ਸਲੂਨ ਵਾਲੇ ਵਲੋਂ ਸੰਗਤਾਂ ਦੇ ਸਿਹਯੋਗ ਨਾਲ ਕਰਵਾਇਆ ਗਿਆ।ਇਸ ਦੌਰਾਨ ਸ਼੍ਰੀ ਬਾਲ ਕ੍ਰਿਸ਼ਨ ਜੋਸ਼ੀ ਅਤੇ ਕੁਸ਼ਲ ਜੋਸ਼ੀ ਦੀ ਪਾਰਟੀ ਨੇ ਮਹਾਮਾਈ ਦਾ ਗੁਣਗਾਨ ਕੀਤਾ।ਗਾਇਕ ਕੁਸ਼ਲ ਜੋਸ਼ੀ ਨੇ ਤਾਰਾ ਰਾਣੀ ਦੀ ਕਥਾ ਬੜੇ ਹੀ ਵਧੀਆ ਤਰੀਕੇ ਨਾਲ ਸਾਰਾ ਇਤਿਹਾਸ ਅਰਥਾ ਸਮੇਤ ਸਮਜਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਕੁਸ਼ਲ ਜੋਸ਼ੀ ਨੇ ਮਾਤਾ ਦੀਆ ਭੇਟਾ ਗਾ ਕੇ ਸੰਗਤਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ।ਸੰਗਤਾਂ ਨੇ ਮੰਦਿਰ ਵਿੱਚ ਮਾਤਾ ਜੀ ਜੋਤ ਅੱਗੇ ਸਿਰ ਝੁਕਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਸਾਰੇ ਜਾਗਰਣ ਦੌਰਾਨ  ਮਹਾਮਾਈ ਦਾ ਲੰਗਰ ਸਾਰੀ ਰਾਤ ਚਲਦਾ ਰਿਹਾ।
ਗੱਲਬਾਤ ਕਰਦੇ ਹੋਏ ਮਹਾਮਾਈ ਦੇ ਭਗਤ ਰਾਜ ਕੁਮਾਰ ਰਾਜੂ ਐੱਸ.ਟੀ.ਡੀ ਵਾਲਿਆਂ ਨੇ ਕਿਹਾ ਕਿ ਅੱਜ ਮਹਾਮਾਈ ਦੀ ਬੜੀ ਕਿਰਪਾ ਹੋਈ ਹੈ ਜੋ ਅੱਜ ਮੰਦਿਰ ਵਿੱਚ ਨੌਜਵਾਨਾਂ ਵਲੋਂ ਜਾਗਰਣ ਕਰਾਇਆ ਜਾ ਰਿਹਾ ਹੈ ਅਤੇ ਸੰਗਤਾਂ ਵਲੋਂ ਵੀ ਵੱਡੀ ਗਿਣਤੀ ਵਿੱਚ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ ਅਤੇ ਪੂਰੀਆਂ ਰੌਣਕਾਂ ਲੱਗਿਆਂ ਹਨ ਅਤੇ ਮੇਰਾ ਦਿਲ ਅੱਜ ਬਹੁਤ ਖੁਸ਼ ਹੈ.ਅੱਜ ਮਾਤਾ ਜੀ ਸਭ ਦੀਆ ਅਰਦਾਸਾ ਪੂਰੀਆਂ ਕਰਣਗੇ।ਇਸ ਮੌਕੇ ਮਾਂ ਚਿੰਤਾਪੁਰਨੀ ਦੇ ਲਾਡਲੇ ਸੇਵਾ ਦਲ ਦੇ ਪ੍ਰਬੰਧਕ ਰੋਹਿਤ ਅਰੋੜਾ,ਮੋਨੂੰ ਸਲੂਣ ਵਾਲੇ, ਆਕਾਸ਼ ਸਲੂਣ ਵਾਲੇ,ਮੌਂਟੂ ਤ੍ਰੇਹਨ ,ਰਾਜ ਕੁਮਾਰ ਰਾਜੂ,ਸ਼ੇਰਾ ਸਲੂਨ ਵਾਲਾ,ਸਨੀ, ਪ੍ਰਦੀਪ,ਸਾਗਰ,ਪ੍ਰਿੰਸ ਆਦਿ ਮੈਬਰਾਂ ਨੇ ਸੰਗਤ ਦਾ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की