ਇਟਲੀ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)””ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ,ਇਸ ਮੌਕੇ ਰਾਵਣ ਦਹਿਨ ਵੀ ਕੀਤਾ ਗਿਆ,ਇਸ ਸੰਬੰਧੀ ਮੰਦਿਰ ਮੁੱਖ ਸੇਵਾਦਾਰ ਪੁਨੀਤ ਸ਼ਰਮਾ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ ਦਾ ਤਿਉਹਾਰ ਜਿਸ ਨੂੰ ਦੇਸ਼ ਚ ਹੀ ਨਹੀ ਸਗੋਂ ਵਿਦੇਸ਼ਾਂ ਵਿੱਚ ਵੀ ਵੱਸਦੇ ਭਾਰਤੀ ਭਾਈਚਾਰੇ ਵਲੋ ਧੂਮਧਾਮ ਨਾਲ ਮਨਾਇਆ ਗਿਆ ਉਥੇ ਹੀ ਮਾਨਤੋਵਾ ਦੇ ਸਹਿਰ ਪੈਗੋਨਾਗਾ ਦੇ ਸ੍ਰੀ ਹਰੀ ਉਮ ਮੰਦਰ ਵਿਖੇ ਭਾਰੀ ਰੋਣਕਾ ਲੱਗੀਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸ਼ਾਮਿਲ ਹੋਏ ਇਸ ਤਿਉਹਾਰ ਨੂੰ ਮਨਾਉਣ ਲਈ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਸੀ ਤੇ ਜਿਸ ਨੂੰ ਸਮਾਪਤੀ ਤੇ ਰਾਵਣ ਦਹਿਣ ਕੀਤਾ ਗਿਆ,ਇਟਲੀ ਦੇ ਮਸ਼ਹੂਰ ਗਾਇਕ ਪਕੰਜ ਰਾਜਾ ਸਾਈ ਜੀ ਵਲੋ ਸ਼ੀ ਰਾਮ ਦੀਆ ਭੇਟਾ ਦਾ ਗੁਣਗਾਣ ਕੀਤਾ ਗਿਆ,ਇਸ ਤਿਉਹਾਰ ਮਨਾਉਦੇ ਸਮੇ ਬੋਲਦਿਆ ਸ਼ੀ ਦਰਸਨ ਮਰਵਾਹਾ ਜੀ ਅਤੇ ਪੰਡਿਤ ਪੁਨੀਤ ਸ਼ਰਮਾ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਪ੍ਰੰਪਰਾਵਾਦੀ ਜਸ਼ਨ ਲਈ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਸਾਨੂੰ ਬੁਰਾਈ ਤੋ ਦੂਰ ਹੋ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ  ਹੈ। ਉਨ੍ਹਾ ਅੱਗੇ ਕਿਹਾ
ਕਿ ਇਸ ਤਿਉਹਾਰ ਦਾ ਮਨਾਉਣ ਦਾ ਤਾ ਹੀ ਫਾਇਦਾ ਹੈ ਜੇ ਹਰ ਇੱਕ ਵਿਆਕਤੀ ਆਪਣੇ ਅੰਦਰ ਦਾ ਰਾਵਣ ਮਾਰੇ ਅਤੇ ਸਾਰੇ ਆਪਸੀ ਸਦਭਾਵ ਅਤੇ ਸਮੁਦਾਇਕ ਪ੍ਰੇਮ ਨੂੰ ਬੜਾਵਾ ਦੇਣ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की