ਪਰਖਕਾਲ ਪੂਰਾ ਕਰ ਚੁੱਕੇ ਹੈੱਡ ਟੀਚਰਜ਼ ਤੇ ਸੈਂਟਰ ਹੈੱਡ ਟੀਚਰਜ਼ ਦੀਆਂ ਸਾਲਾਨਾ ਤਰੱਕੀਆਂ ਰੋਕਣਾ ਅਤਿ ਨਿੰਦਣਯੋਗ  : ਬੀ.ਐੱਡ ਅਧਿਆਪਕ ਫਰੰਟ 

• ਪੱਤਰ ਵਾਪਿਸ ਨਾ ਹੋਇਆ ਤਾਂ ਹੋਵੇਗਾ ਤਿੱਖਾ ਸੰਘਰਸ਼:  ਸਰਕਾਰੀਆ ‌
ਰਈਆ,  (ਕਮਲਜੀਤ ਸੋਨੂੰ)—ਆਮ ਆਦਮੀ ਬਣਕੇ ਸਤਾ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਝਿਆਂ ਕੀਤਾ ਜਾ ਰਿਹਾ ਹੈ । ਸਿੱਖਿਆ ਵਿਭਾਗ ਅਤੇ ਡੀ ਈ ਓ ਐਲੀਮੈਂਟਰੀ ਮਾਨਸਾ ਵੱਲੋਂ 2018 ਤੋਂ ਬਾਅਦ ਨਵਨਿਯੁੱਕਤ ਹੈੱਡ ਟੀਚਰਜ਼ ਤੇ ਸੈਂਟਰ ਹੈੱਡ ਟੀਚਰਜ਼ ਦੀ ਸਲਾਨਾ ਤਰੱਕੀ ਰੋਕਣਾ ਅਤਿ ਨਿੰਦਣਯੋਗ ਹੈ ਜਿਸ ਨੂੰ ਤਰੁੰਤ ਵਾਪਿਸ ਲੈਣਾ ਬਣਦਾ ਹੈ, ਕਿਉਂਕਿ ਨਵੇਂ ਭਰਤੀ ਤੇ ਪਰਮੋਟ ਹੋਏ ਮੁਲਾਜਮਾਂ ਤੇ ਹੋਰ ਟੈਸਟ ਪਾਸ ਕਰਨ ਦੀਆਂ ਸ਼ਰਤਾਂ ਲਗਾਉਣਾ ਤਰਕ ਸੰਗਤ ਨਹੀਂ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀ.ਐਡ ਅਧਿਆਪਕ ਫਰੰਟ ਦੇ ਜਿਲ੍ਹਾ ਪ੍ਰਧਾਨ ਡਾ ਸੰਤਸੇਵਕ ਸਿਘ ਸਰਕਾਰੀਆ,  ਅਜੇ ਡੋਗਰਾ ,ਹਰਵਿੰਦਰ ਕੱਥੂਨੰਗਲ ਅਤੇ ਦਿਨੇਸ਼ ਭੱਲਾ ਨੇ ਇੱਕ ਪ੍ਰੈਸ ਨੋਟ ਵਿੱਚ ਕੀਤਾ । ਉਹਨਾਂ  ਨੇ ਕਿਹਾ ਕਿ  ਸਰਕਾਰ ਜਿਥੇ ਸਤੰਬਰ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਤਰੱਕੀਆਂ ਅਤੇ ਬਜਲੀਆਂ ਦਾ ਕੰਮ ਲਟਕਿਆ ਪਿਆ, ਉੱਥੇ 2018 ਤੋਂ ਬਾਅਦ ਚੁਣੇ ਹੋਏ ਅਧਿਆਪਕ ਜਿਨ੍ਹਾਂ ਨੇ ਪਹਿਲਾਂ ਹੀ ਯੋਗਤਾ ਟੈਸਟ ਦਿੱਤੇ ਹਨ ਤੇ ਭਰਤੀ ਸਮੇਂ ਵੀ ਉਹ ਵੱਖ ਵੱਖ ਟੈਸਟ ਪਾਸ ਕਰਕੇ ਹੀ ਨਿਯੁਕਤ ਹੋਏ  ‘ਤੇ ਦੁਬਾਰਾ ਟੈਸਟਾਂ ਦੀ ਸ਼ਰਤ ਲਗਾਕੇ ਤਰੱਕੀ ਰੋਕਣ ਵਾਲਾ ਤੁਗਲਕੀ ਫਰਮਾਨ ਅਗਰ ਵਾਪਿਸ ਨਾ ਹੋਇਆ ਤਾਂ ਬੀ ਐਡ ਅਧਿਆਪਕ ਫਰੰਟ  ਸਾਂਝਾ ਅਧਿਆਪਕ ਮੋਰਚਾ  ਨੂੰ ਨਾਲ ਲੈ ਕੇ ਜੋਰਦਾਰ  ਅੰਦੋਲਨ ਸ਼ੁਰੂ ਕਰੇਗਾ।ਜਿਕਰਯੋਗ ਹੈ ਕਿ 2018 ਤੋਂ ਬਾਅਦ ਵਿਭਾਗੀ ਸਿੱਧੀ ਭਰਤੀ ਰਾਂਹੀ ਆਏ ਅਤੇ ਪਰਮੋਟ ਹੋਏ ਅਧਿਆਪਕਾਂ ਦਾ ਤਾਂ ਤਜਰਬਾ ਪਹਿਲਾਂ ਹੀ ਬਹੁਤ ਹੈ, ਉਹਨਾਂ ਕਿਹਾ ਕਿ ਬਹੁਤੇ ਪਰਮੋਟ ਅਧਿਆਪਕ ਤਾਂ ਰਿਟਾਇਰ ਮੈਂਟ ਨੇੜੇ ਹਨ ਤੇ ਨੌਕਰੀ ਦੇ ਅਖੀਰਲੇ ਪੜਾਅ ਵਿੱਚ ਉਹਨਾਂ ਦੀ ਦੁਬਾਰਾ ਯੋਗਤਾ ਨੂੰ ਪਰਖਣਾ ਤਾ ਸਮਝ ਤੋਂ ਪਰੇ ਦੀਆਂ ਗੱਲਾਂ ਹਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र