ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

ਭੁਪਿੰਦਰ ਭਾਗੋਮਾਜਰਾ ਦੀ ਕਾਵਿ-ਪੁਸਤਕ ‘ਨਾ ਵੇ ਸ਼ਾਸਕਾ’ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਲੋਕ ਅਰਪਣ

ਚੰਡੀਗੜ (ਪ੍ਰੀਤਮ ਲੁਧਿਆਣਵੀ),- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਬੀਤੇ ਦਿਨ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਜਰਨੈਲ ਸਿੰਘ ਤੱਗੜ ਤੇ ਭਾਰਤ ਤੋਂ ਕੈਲਗਰੀ ਦੀ ਧਰਤ ’ਤੇ ਪੁੱਜੇ ਮਹਿਮਾਨ ਲਿਖਾਰੀ ਭੁਪਿੰਦਰ ਭਾਗੋਮਾਜਰਾ ਦੀ ਪ੍ਰਧਾਨਗੀ ਵਿੱਚ ਹੋਈ।  ਜਿਸ ਵਿੱਚ ਭੁਪਿੰਦਰ ਭਾਗੋਮਾਜਰਾ ਹੋਰਾਂ ਦੀ ਕਾਵਿ-ਪੁਸਤਕ ‘ਨਾ ਵੇ ਸ਼ਾਸਕਾ’ ਬੜੇ ਧੂਮ-ਧੜੱਕੇ ਨਾਲ ਲੋਕ ਅਰਪਣ ਕੀਤੀ ਗਈ।  ਜਗਦੇਵ ਸਿੱਧੂ ਹੋਰਾਂ ਨੇ ਇਸ ਪੁਸਤਕ ਸੰਬੰਧੀ ਪਰਚਾ ਪੜਦਿਆਂ ਕਿਹਾ ਕਿ ਭੁਪਿੰਦਰ ਭਾਗੋਮਾਜਰਾ ਲੋਕਾਂ ਦਾ ਕਵੀ ਹੈ ਅਤੇ ਲੋਕਾਂ ਦੀ ਗੱਲ ਕਰਦਾ ਹੈ।  ਉਹ ਆਪਣੀ ਤਿੱਖੀ ਸੂਝ ਬੂਝ ਰਾਹੀਂ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਪੇਸ਼ ਆਉਂਦੀਆਂ ਮੁਸ਼ਕਿਲਾਂ ’ਤੇ ਉਂਗਲ ਧਰਦਾ ਹੈ। ਸਮੇਂ ਦੀਆਂ ਸਰਕਾਰਾਂ ਨੂੰ ਆਪਣੇ ਗੀਤਾਂ ਰਾਹੀਂ ਵੰਗਾਰਦਾ ਹੈ।  ਉਸਦੇ ਗੀਤਾਂ ਤੋਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਸ ਦੇ ਅੰਦਰ ਇਕ ਅੱਗ ਹੈ ਜੋ ਹਰ ਤਰਾਂ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਬੁਰਾਈਆਂ ਨੂੰ ਆਪਣੇ ਸੇਕ ਵਿੱਚ ਸਾੜਨਾ ਚਾਹੁੰਦੀ ਹੈ।  ਉਸਦੇ ਗੀਤਾਂ ਦੇ ਬੋਲ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਉਹ ਜੇਕਰ ਇਸੇ ਤਰਾਂ ਹੀ ਸੋਚਦਾ ਵਿਚਾਰਦਾ ਰਿਹਾ ਤਾਂ ਲੋਕ ਕਵੀ ਸੰਤ ਰਾਮ ਉਦਾਸੀ ਵਰਗੇ ਗੀਤਾਂ ਦੀ ਸਿਰਜਣਾ ਕਰ ਸਕਦਾ ਹੈ। ਪੰਜਾਬੀ ਸਾਹਿਤ ਸਭਾ ਦੇ ਸਾਰੇ ਮੈਂਬਰਾਂ ਨੇ ਗੀਤਕਾਰ ਭਾਗੋਮਾਜਰਾ ਨੂੰ ਵਧਾਈ ਦਿੰਦਿਆਂ ਕਿਹਾ ਉਸਦੀ ਕਲਮ ਤੋਂ ਪੰਜਾਬੀ ਸਾਹਿਤ ਜਗਤ ਨੂੰ ਵਧੇਰੇ ਆਸਾਂ ਹਨ।

          ਸੁਰਿੰਦਰ ਗੀਤ ਤੇ ਗੁਰਦਿਆਲ ਸਿੰਘ ਖਹਿਰਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਗੋਮਾਜਰਾ ਨੇ ਏਸੇ ਕਿਤਾਬ ’ਚੋਂ ਕੁਝ ਗੀਤ ਬੜੀ ਉੱਚੀ, ਦਮਦਾਰ ਤੇ ਸੁਰੀਲੀ ਆਵਾਜ਼ ਅਤੇ ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾਏ।  ਇਸ ਕਿਤਾਬ ਬਾਰੇ ਖੁਲੇ ਵਿਚਾਰ ਵਿਟਾਦਰੇ ਤੋਂ ਇਲਾਵਾ ਰਚਨਾਵਾਂ ਦੇ ਦੌਰ ਵਿੱਚ ਜਗਜੀਤ ਸਿੰਘ ਰੈਂਹਸੀ ਨੇ ਉਰਦੂ ਪੰਜਾਬੀ ਦੇ ਚੋਣਵੇਂ ਸ਼ਿਅਰ, ਸਰਬਜੀਤ ਕੌਰ ਉੱਪਲ ਨੇ ਡਾ. ਦਵਿੰਦਰ ਸੈਫ਼ੀ ਦੀ ਲਿਖੀ ਕਵਿਤਾ, ਜਰਨੈਲ ਸਿੰਘ ਤੱਗੜ ਨੇ ਕਵਿਤਾ, ਸ਼ਿਵ ਕੁਮਾਰ ਸ਼ਰਮਾ ਨੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ।  ਸੁਖਮਿੰਦਰ ਸਿੰਘ ਤੂਰ ਨੇ ਗੁਰਮੁਖ ਸਿੰਘ ਦੀ ਕਵੀਸ਼ਰੀ, ਮਨਮੋਹਨ ਸਿੰਘ ਬਾਠ ਨੇ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ ‘ਯਾਰੜਿਆ ਰੱਬ ਕਰਕੇ ਤੈਨੂੰ’ ਸ਼ਬਦ ਸੁਰਾਂ ਦੇ ਬੇਹਤਰੀਨ ਸੰਜੋਗ ਵਿੱਚ ਸੁਣਾਈ।  ਜੋਗਾ ਸਿੰਘ ਸਿਹੋਤਾ ਨੇ ਸਵ: ਅਮਰੀਕ ਸਿੰਘ ਚੀਮਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੀ ਲਿਖੀ ਰਚਨਾ, ਜਸਵੀਰ ਸਿੰਘ ਸਿਹੋਤਾ ਨੇ ਆਪਣਾ ਲਿਖਿਆ ਗੀਤ ਸੁਣਾ ਕੇ ਵਾਹਵਾ ਖੱਟੀ। ਵਿਚਾਰ ਵਿਟਾਂਦਰੇ ਵਿੱਚ ਦਿਲਾਵਰ ਸਿੰਘ ਸਮਰਾ, ਸੁਰਿੰਦਰ ਸਿੰਘ ਢਿੱਲੋਂ ਅਤੇ ਗੁਰਦਿਆਲ ਸਿੰਘ ਖਹਿਰਾ ਨੇ ਹਿੱਸਾ ਲਿਆ।  ਸੁਰਿੰਦਰ ਸਿੰਘ ਢਿੱਲੋਂ ਅਤੇ ਜਗਦੇਵ ਸਿੱਧੂ ਵੱਲੋਂ ਪਹਿਲੀ ਜੁਲਾਈ ਜਾਣੀ ‘ਕੈਨੇਡਾ ਡੇ’ ਬਾਰੇ ਦਿੱਤੀ ਮਹੱਤਵ ਪੂਰਣ ਜਾਣਕਾਰੀ ਬਹੁਤ ਪ੍ਰਭਾਵਸ਼ਾਲੀ ਰਹੀ।  ਇਸ ਮੌਕੇ ਅਵਤਾਰ ਕੌਰ ਤੱਗੜ, ਮਨਜੀਤ ਕੌਰ ਖਹਿਰਾ, ਗੁਰਦੀਪ ਸਿੰਘ, ਹਰਬੰਸ ਸਿੰਘ, ਸੁਖਬੀਰ ਸਿੰਘ ਬੁੱਟਰ ਅਤੇ ਰਾਜਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਰਹੇ।  ਅੰਤ ਵਿੱਚ ਸੁਰਿੰਦਰ ਗੀਤ (403) 605-3734 ਨੇ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਇਕ ਗ਼ਜ਼ਲ ਸੁਣਾਈ।  ਮੰਚ ਸੰਚਾਲਨ ਦਾ ਕੰਮ ਗੁਰਦਿਆਲ ਸਿੰਘ ਖਹਿਰਾ (403) 968-2880 ਨੇ ਬੜੇ ਸੁਚੱਜੇ ਢੰਗ ਨਾਲ ਨਿਭਾਉਂਦਿਆਂ ਅਗਸਤ ਮਹੀਨੇ ਦੀ ਮੀਟਿੰਗ 14 ਅਗਸਤ ਬਾਦ ਦੁਪਹਿਰ ਕੋਸੋ ਹਾਲ ਵਿੱਚ ਹੋਣ ਬਾਰੇ ਜਾਣਕਾਰੀ ਦਿੱਤੀ।  

Loading

Scroll to Top