ਖੁਸ਼ਬੂ ਪੰਜਾਬ ਦੀ

Latest news
ਜਲੰਧਰ ਦੀ ਸਿਆਸਤ ਵਿਚ ਵੱਡਾ ਭੁਚਾਲ : 'ਆਪ' ਵਿਧਾਇਕ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਡੀਏਵੀ ਯੂਨੀਵਰਸਿਟੀ ਨੇ ਤਣਾਅ ਪ੍ਰਬੰਧਨ 'ਤੇ ਕਰਵਾਈ ਪੈਨਲ ਚਰਚਾ ਡੀਏਵੀ ਯੂਨੀਵਰਸਿਟੀ ਅਤੇ ਸਸ਼ਤ੍ਰ ਸੀਮਾ ਬਲ ਨੇ ਏਸ ਏਸ ਬੀ ਕਰਮਚਾਰੀਆਂ ਦੇ ਬੱਚਿਆਂ ਦੀ ਸਿਖਿਆ ਵਾਸਤੇ ਕੀਤਾ ਸਮਝੌਤਾ ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ ਪੰਜਾਬ ਸਰਕਾਰ ਆਪਣੀ ਰਾਸ਼ਨ ਵੰਡ ਸਕੀਮ ਮੁੜ ਸ਼ੁਰੂ ਕਰੇ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਕੱਚਾ ਮੁਲਾਜ਼ਮ ਸਾਂਝਾ ਮੋਰਚਾ ਪੰਜਾਬ ਨਾਲ ਲਿਖ਼ਤੀ ਪੈਨਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ डीएवी यूनिवर्सिटी ने मनाया नेशनल साइंस डे ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ—ਇਜ਼ਰਾਈਲ ਪ੍ਰੌਜ਼ੈਕਟ) ਦਾ ਕੀਤਾ ਗਿਆ ਦੌਰਾ

” ਇਟਲੀ ਤੋਂ ਭਾਰਤ ਆਪਣੇ ਸਾਕ-ਸਬੰਧੀਆਂ ਨੂੰ ਮਿਲਣ ਜਾਣਾ ਚਾਹੁੰਦੇ ਹਨ ਭਾਰਤੀ ਪਰ ਬਹੁਤਿਆਂ ਲਈ ਏਅਰ ਲਾਈਨ ਦੀਆਂ ਟਿਕਟਾਂ ਦੇ ਅਸਮਾਨੀ ਚੜ੍ਹੇ ਭਾਅ ਬਣ ਰਹੇ ਰਸਤੇ ਦਾ ਵੱਡਾ ਰੋੜਾ “

* ਇਟਲੀ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਹੀਂ ਲੈ ਰਹੀ ਰੁੱਕਣ ਦਾ ਨਾਮ ਡੀਜ਼ਲ ਹੋਇਆ 2 ਯੂਰੋ ਤੋਂ ਉਪੱਰ *
ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”” ਕੋਰੋਨਾ ਵਾਇਰਸ ਦਾ ਝੰਬਿਆਂ ਇਟਲੀ ਹਾਲੇ ਤੱਕ ਆਪਣੀ ਪੈਰਾਂ ਉਪੱਰ ਨਹੀਂ ਆ ਰਿਹਾ ਇਸ ਸਮੇਂ ਵੀ ਆਏ ਦਿਨ ਇਟਲੀ ਵਿੱਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਹ ਨਾਮੁਰਾਦ ਬਿਮਾਰੀ ਇਟਲੀ ਦੀਆਂ 168484 ਜਿੰਦਗੀਆਂ ਦਾ ਦੀਵਾ ਸਦਾ ਵਾਸਤੇ ਗੁੱਲ ਕਰ ਚੁੱਕੀ ਹੈ ।ਪ੍ਰਵਾਸੀਆਂ ਨੂੰ ਵੀ ਇਟਲੀ ਵਿੱਚ ਕੰਮਾਂਕਾਰਾਂ ਨੂੰ ਲੈਕੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਬੇਸ਼ਕ ਕਿ ਇਟਲੀ ਸਰਕਾਰ ਨੇ ਆਪਣੇ ਦੇਸ਼ ਦੇ ਬਾਸਿੰਦਿਆਂ ਨੂੰ ਕਈ ਤਰ੍ਹਾਂ ਦੇ ਬੋਨਸ ਵੀ ਦਿੱਤੇ ਪਰ ਮਹਿੰਗਾਈ ਦੀ ਮਾਰ ਅੱਗੇ ਸਭ ਢਿੱਲਾ ਜਿਹਾ ਪੈ ਰਿਹਾ ਹੈ ।ਖਾਣ-ਪੀਣ ਦੀਆਂ ਚੀਜਾਂ ਵਿੱਚ ਹੋਇਆ ਚੋਖਾ ਵਾਧਾ ਵੀ ਪ੍ਰਵਾਸੀਆਂ ਦੇ ਨਾਲ ਇਟਾਲੀਅਨ ਲੋਕਾਂ ਨੂੰ ਮੱਥੇ ਉਪੱਰ ਹੱਥ ਮਾਰਨ ਨੂੰ ਮਜ਼ਬੂਰ ਕਰਦਾ ਹੈ ਹੋਰ ਤਾਂ ਹੋਰ ਅੱਜ ਕਲ੍ਹ ਇਟਲੀ ਤੋਂ ਭਾਰਤ ਜਾਣ-ਆਉਣ ਲਈ ਵੀ ਏਅਰ ਲਾਈਨਾਂ ਦੀਆਂ ਟਿਕਟਾਂ ਦੇ ਭਾਅ ਅਸਮਾਨ ਨੂੰ ਚੜ੍ਹੇ ਹੋਏ ਹਨ ਜਿਸ ਕਾਰਨ ਭਾਰਤੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ ।ਇਟਲੀ ਦੇ ਭਾਰਤੀ ਜੁਲਾਈ ਅਗਸਤ ਵਿੱਚ ਕੰਮਕਾਰ ਘੱਟਣ ਕਾਰਨ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਲਈ ਭਾਰਤ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ ਪਰ ਏਅਰਲਾਈਨ ਦੀਆਂ ਟਿਕਟਾਂ ਦੇ ਭਾਅ ਕਾਰਨ ਉਹਨਾਂ ਨੂੰ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਬਦਲਣਾ ਪੈ ਰਿਹਾ ਹੈ।ਇਸ ਸਮੇਂ ਏਅਰਲਾਈਨ ਦੀ ਇੱਕ ਪਾਸੇ ਦੀ ਟਿਕਟ ਰੋਮ -ਅੰਮ੍ਰਿਤਸਰ 500 ਯੂਰੋ ਤੋਂ ਉਪੱਰ ਹੈ ਤੇ ਜੇ ਕਿਸੇ ਪਰਿਵਾਰ ਨੇ ਆਉਣ ਜਾਣ ਦੀ ਟਿਕਟ ਕਰਵਾਉਣੀ ਹੈ ਤਾਂ ਕਰੀਬ 1000 ਯੂਰੋ ਪ੍ਰਤੀ ਟਿਕਟ ਮਿਲ ਰਹੀ ਹੈ।ਪਰਿਵਾਰ ਵਿੱਚ 4 ਜੀਆਂ ਦਾ ਹੋਣਾ ਆਮ ਜਿਹਾ ਹੈ ਤੇ ਇਸ ਹਿਸਾਬ ਨਾਲ 4000 ਯੂਰੋ ਸਿਰਫ਼ ਟਿਕਟਾਂ ਉਪੱਰ ਹੀ ਖਰਚ ਹੋ ਰਿਹਾ ਹੈ ਉਸ ਤੋਂ ਇਲਾਵਾ ਬਾਕੀ ਖਰਚੇ ਜਿਸ ਬਾਬਤ ਸੋਚ ਕੇ ਹੀ ਬਹੁਤੇ ਭਾਰਤੀ ਵਿਚਾਰੇ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਬੇਵੱਸ ਤੇ ਮਜ਼ਬੂਰ ਹੈ।ਦਿੱਲੀ ਦੀ ਟਿਕਟ ਬੇਸ਼ੱਕ ਥੋੜੀ ਸਸਤੀ ਮਿਲ ਜਾਵੇ ਪਰ ਦਿੱਲੀ ਤੋਂ ਪੰਜਾਬ ਜਾਣ ਦੀ ਖੱਜ਼ਲ ਖੁਆਰੀ ਤੋਂ ਬਹੁਤੇ ਪ੍ਰਵਾਸੀ ਭਾਰਤੀ ਕਤਰਾਉੰਦੇ ਹਨ।ਇੱਕ ਤਾਂ ਕੋਰੋਨਾ ਕਾਰਨ ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦੀ ਜਿੰਦਗੀ ਦਾ ਸਕੂਨ ਲਾਪਤਾ ਕਰ ਦਿੱਤਾ ਹੈ ਦੂਜਾ ਹੁਣ ਏਅਰ ਲਾਈਨਾਂ ਦੀਆਂ ਟਿਕਟਾਂ ਲੋਕਾਂ ਨੂੰ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।ਪਿਛਲੇ ਕਈ ਦਿਨਾਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਕਾਫੀ ਇਜਾਫ਼ਾ ਹੋਇਆ ਹੈ ।ਡੀਜ਼ਲ 2 ਯੂਰੋ ਤੋਂ ਉਪੱਰ ਹੋਣ ਕਾਰਨ ਲੋਕ ਘੁੰਮਣ-ਘੁੰਮਾਉਣ ਤੋਂ ਵੀ ਗਰੇਜ ਕਰਦੀ ਨਜ਼ਰੀ ਆ ਰਹੇ ਹਨ, ਦੱਸਣਯੋਗ ਹੈ ਇਟਲੀ ਵਿੱਚ ਪਿਛਲੇ ਸਮੇਂ ਤੋਂ ਮਹਿੰਗਾਈ ਵੱਧਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੇਸ਼ੱਕ ਸਰਕਾਰ ਵਲੋਂ ਆਮ ਲੋਕਾਂ ਨੂੰ ਇਸ ਮਹਿਗਾਈ ਦੀ ਮਾਰ ਚੋ ਬਾਹਰ ਕੱਢਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ,ਪਰ ਇਸ ਸਮੇਂ ਆਮ ਲੋਕਾਂ ਦੀ ਵੱਡੀ ਸਿਰਦਰਦੀ ਬਣਦੀ ਜਾ ਰਹੀ ਹੈ।

Loading

Scroll to Top