ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵਿੱਢੇ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ

ਜਲੰਧਰ  (Jatinder Rawat)- ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਨਾਲ ਅਪਣਾਈ ਜਾ ਰਹੀ ਭੇਦਭਾਵ ਪੂਰਨ ਦੋਗਲੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਦਿੱਤੀ ਗਈ ਚੇਤਾਵਨੀ ਦਾ ਸੁਆਗਤ ਕਰਦੇ ਹੋਏ ਰਿਪੋਰਟਸ ਐਸੋਸੀਏਸ਼ਨ ਰਜਿ.ਪੰਜਾਬ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ ਤੇ ਸਮੂਹ ਮੈਂਬਰਾਂ ਨੇ ਇਸ ਸੰਘਰਸ਼ ਵਿਚ ਪੱਤਰਕਾਰ ਭਾਈਚਾਰੇ ਦੇ ਹੱਕਾਂ ਲਈ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਸਤਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਦੇ ਕੁਝ ਜਿਲਿਆਂ ਦੇ ਡੀਪੀਆਰਓ ਵਲੋਂ ਵੈੱਬ ਪੋਰਟਲਾਂ/ਵੈੱਬ ਚੈਨਲਾਂ ਦੇ ਸਮੂਹ ਪੱਤਰਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਇਹ ਪ੍ਰੈਸ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ ਜਿਸ ਨੂੰ ਰਿਪੋਰਟਸ ਐਸੋਸੀਏਸ਼ਨ ਪੰਜਾਬ ਕਿਸੇ ਹਾਲਤ ਚ ਬਰਦਾਸ਼ਤ ਨਹੀਂ ਕਰੇਗੀ ਅਤੇ 27 ਜੂਨ ਦੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਚ ਸ਼ਾਮਲ ਹੋਵਾਂਗੇ .

ਉਨ੍ਹਾਂ ਕਿਹਾ ਕਿ ਚੰਡੀਗੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਪੀਲੇ ਕਾਰਡ ਨੂੰ ਲੈ ਕੇ ਕੀਤੇ ਜਾ ਰਹੇ ਵਿਤਕਰੇ ਵਿੱਢੇ ਗਏ ਸੰਘਰਸ਼ ਦਾ ਰਿਪੋਰਟਸ ਐਸੋਸੀਏਸ਼ਨ ਪੂਰਾ ਸਮਰਥਨ ਕਰਦੀ ਹੈ। ਇਸ ਮੌਕੇ ਵਿਪਨ ਸੋਨੀ ਡੇਰਾ ਬਾਬਾ ਨਾਨਕ ਚੇਅਰਮੈਨ ਪੰਜਾਬ ,ਜਨਰਲ ਸਕੱਤਰ ਪੰਜਾਬ ਰਣਦੀਪ ਕੁਮਾਰ ਸਿੱਧੂ ਜਲੰਧਰ, ਸੁਧੀਰ ਸ਼ਰਮਾ ਨੰਗਲ ਟਾਊਨਸ਼ਿਪ ਉੱਪ ਚੇਅਰਮੈਨ ਪੰਜਾਬ ,ਰਣਜੀਤ ਸਿੰਘ ਕੰਗ ਰਈਆ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਲਖਵਿੰਦਰ ਲੱਕੀ ਕਿਸਨਗੜ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਇਕਬਾਲ ਮਹੇ ਆਦਮਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਕਮਲਜੀਤ ਕੌਰ ਮੁਕੇਰੀਆਂ ਲੇਡੀ ਵਿੰਗ ਚੇਅਰਪਰਸ਼ਨ ਪੰਜਾਬ ,ਸਿਮਰਨ ਸ਼ਰਮਾ ਜਲੰਧਰ ਲੇਡੀ ਵਿੰਗ ਉੱਪ ਚੇਅਰਪਰਸ਼ਨ ਪੰਜਾਬ, ਮਨਜੀਤ ਕੌਰ ਆਦਮਪੁਰ ਲੇਡੀ ਵਿੰਗ ਜਨਰਲ ਸੈਕਟਰੀ ਪੰਜਾਬ,ਰਜਵਿੰਦਰ ਕੌਰ ਲੇਡੀ ਵਿੰਗ ਸੈਕਟਰੀ ਪੰਜਾਬ,ਮਮਤਾ ਮੈਡਮ ਜੁਆਇੰਟ ਸੈਕਟਰੀ ਲੇਡੀ ਵਿੰਗ ਪੰਜਾਬ,ਪਰਮਿੰਦਰ ਕੌਰ ਜਲੰਧਰ ਮੁੱਖ ਸਲਾਹਕਾਰ ਲੇਡੀ ਵਿੰਗ ਪੰਜਾਬ ਪੰਜਾਬ,ਟੋਨੀ ਸ਼ਰਮਾ ਸੀਨੀਅਰ ਮੈਂਬਰ ਪੰਜਾਬ,ਵਿਜੈ ਸ਼ਰਮਾ ਗੁਰਦਾਸਪੁਰ ਸੈਕਟਰੀ ਪੰਜਾਬ ਤੇ ਹੋਰ ਮੈਂਬਰ ਹਾਜਿਰ ਸਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र