ਬੀਜਿੰਗ- ਚੀਨ ਨੇ ਲੂਨਰ ਲੈਂਡਰ ਚਾਂਗਈ-5 ਨੇ ਚੰਦ ਦੀ ਸਤ੍ਹਾ ਉੱਤੇ ਪਾਣੀ ਦੇ ਸਰੋਤ ਦਾ ਪਤਾ ਲਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਚੰਦ ਉੱਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ।
ਸਾਲ 2020 ਵਿੱਚ ਚਾਂਗਈ-5 ਨੇ 11 ਬੇਸਾਲਟ ਚਟਾਨਾਂ ਤੇ ਮਿੱਟੀ ਵਿੱਚ ਪਾਣੀ ਦੀਆਂ ਤਰੰਗਾਂ ਦੀ ਪੁਸ਼ਟੀ ਕੀਤੀ ਸੀ। ਸਾਲ 2021 ਵਿੱਚ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਦੌਰਾਨ ਚੰਦ ਉੱਤੇ ਪਾਣੀ ਦੀ ਮੌਜੂਦਗੀ ਦਾ ਪਤਾ ਲੱਗਾ ਸੀ। ਇਸੇ ਸਾਲ ਲੈਂਡਰ ਆਪਣੇ ਨਾਲ ਚੰਦ ਤੋਂ ਅੱਠ ਨਮੂਨੇ ਲੈ ਕੇ ਪ੍ਰਿਥਵੀ ਉੱਤੇ ਮੁੜਿਆ ਸੀ। ਅੱਗੋਂ ਚਾਂਗਈ-5 ਦੀ ਟੀਮ ਨੇ ਪਾਣੀ ਦੇ ਸਰੋਤਾਂ ਦਾ ਪਤਾ ਲਾ ਲਿਆ ਹੈ। ਖੋਜ ਨਤੀਜਾ ਨੇਚ ਕਮਿਊਨੀਕੇਸ਼ਨ ਨਾਂਅ ਦੀ ਮੈਗਜ਼ੀਨ ਵਿੱਚ ਛਪਿਆ ਹੈ।ਚਾਈਨੀਜ਼ ਅਕੈਡਮੀ ਆਫ ਸਾਇੰਸ ਦੀ ਨੈਸ਼ਨਲ ਐਸਟ੍ਰੋਨਾਮੀਕਲ ਆਬਜਰਵੇਰੀਜ਼ (ਐਨ ਏ ਓ ਸੀ) ਦੇ ਅਨੁਸਾਰ ਦੁਨੀਆ ਵਿੱਚ ਪਹਿਲੀ ਵਾਰ ਚੰਦ ਤੋਂ ਲਿਆਂਦੇ ਨਮੂਨਿਆਂ ਤੇ ਸਪੈਕਟ੍ਰਲ ਅੰਕੜਿਆਂ ਦੀ ਸਾਂਝੀ ਜਾਂਚ ਕੀਤੀ ਗਈ ਹੈ, ਤਾਂ ਕਿ ਪਾਣੀ ਦੀ ਹੋਂਦ, ਸਰੂਪ ਤੇ ਮਾਤਰਾ ਦਾ ਪਤਾ ਲਾਇਆ ਜਾ ਸਕੇ। ਇਸ ਵਿੱਚ ਚਾਂਗਈ-5 ਦੇ ਲੈਂਡਿੰਗ ਜ਼ੋਨ ਵਿੱਚ ਪਾਣੀ ਦੇ ਸਰੋਤਾਂ ਤੇ ਉਸ ਦੇ ਵਿਤਰਣ ਦੀਆਂ ਵਿਸ਼ੇਸ਼ਤਾਵਾਂ ਦਾ ਸਹੀ ਤਰ੍ਹਾਂ ਪਤਾ ਲੱਗਦਾ ਹੈ। ਇਹ ਰਿਮੋਟ ਸੈਂਸਿੰਗ ਸਰਵੇਖਣ ਵਿੱਚ ਮਿਲੇ ਪਾਣੀ ਦੇ ਸੰਕੇਤਾਂ ਨੂੰ ਠੋਸ ਆਧਾਰ ਪੇਸ਼ ਕਰਦਾ ਹੈ।ਚਾਂਗਈ-5 ਚੰਦ ਉੱਤੇ ਨਦੀ ਜਾਂ ਝਰਨੇ ਦਾ ਨਿਰੀਖਣ ਨਹੀਂ ਕਰਦਾ, ਬਲਕਿ ਉਹ ਚੰਦ ਦੀ ਸਤ੍ਹਾ ਉੱਤੇ ਉਪਲਬਧ ਚੱਟਾਨਾਂ ਅਤੇ ਮਿੱਟੀ ਪ੍ਰਤੀ 10 ਲੱਖ ਹਿੱਸੇ ਤੇ 30 ਹਾਈਡ੍ਰੋਕਸਾਈਲ (ਰਾਸਾਇਣਕ ਸਮੂਹ) ਦੀ ਪਛਾਣ ਕਰਦਾ ਹੈ। ਨਮੂਨੇ ਉਸ ਸਮੇਂ ਲਏ ਗਏ ਸਨ, ਜਦ ਚੰਦ ਉੱਤੇ ਦਿਨ ਦਾ ਤਾਪਮਾਨ 200 ਡਿਗਰੀ ਫਾਰੇਨਹਾਈਟ ਸੀ। ਯਾਨੀ ਚੰਦ ਦੀ ਸਤ੍ਹਾ ਸਭ ਤੋਂ ਜ਼ਿਆਦਾ ਸੁੱਕੀ ਹੋਵੇਗੀ।