ਮਲੇਸ਼ੀਆ (ਹਰਜਿੰਦਰ ਪਾਲ ਛਾਬੜਾ) – ਬੀਤੀ 29 ਮਈ 2022 ਨੂੰ ਪੰਜਾਬੀ ਲੋਕ ਗਾਇਕ ਸਵ ਸਿੱਧੂ ਮੂਸੇਵਾਲਾ ਦੀ ਜਵਾਹਰਕੇ ਪਿੰਡ ਵਿੱਚ ਕੁੱਝ ਲੋਕਾਂ ਵਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਨਾਲ ਸਮੁੱਚੇ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ। ਬੇਸ਼ਕ ਸਿੱਧੂ ਮੂਸੇਵਾਲਾ ਵਾਲਾ ਸਰੀਰਕ ਤੌਰ ਤੇ ਸਾਡੇ ਵਿੱਚਕਾਰ ਨਹੀ ਰਿਹਾ। ਪਰ ਉਸਦੇ ਗਾਏ ਪੰਜਾਬੀ ਗੀਤ ਹਮੇਸ਼ਾ ਲੋਕ ਦਿਲਾਂ ਵਿੱਚ ਰਹਿੰਦੀ ਦੁਨੀਆਂ ਤੱਕ ਵਸੇ ਰਹਿਣਗੇ। ਗੁਰਦੁਆਰਾ ਤਿੱਦੀਵਾਗਸਾ ਕੁਆਲਾਲੰਪੁਰ ਮਲੇਸ਼ੀਆ ਵਿਖੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸਵ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਸਰਧਾਂਜਲੀ ਸਮਾਗਮ ਕਰਵਾਇਆ ਗਿਆ। ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜਿਨ੍ਹਾਂ ਵਿੱਚ ਮਾਤਾਵਾਂ ਭੈਣਾਂ ਵੀਰ ਬਜੁਰਗ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜਿਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਸਵ ਸਿੱਧੂ ਮੂਸੇਵਾਲਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਉਸਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਕਬੱਡੀ ਪ੍ਰਮੋਟਰ ਪ੍ਰੀਤ ਖੰਡੇਵਾਲਾ ਮਲੇਸ਼ੀਆ ਯਾਸਿਰ ਗੁੱਜਰ ਸੈਰੀ ਜਟਾਣਾ ਲੱਕੀ ਬਾਜਵਾ ਸਾਹੀ ਠਾਕੁਰ ਰਾਣਾ ਰੰਧਾਵਾ ਬਾਜ ਸੌਨੂੰ ਰੰਧਾਵਾ ਧਰਮਵੀਰ ਗਿੱਲ ਵੀਰਭੱਦਰ ਸਿੰਘ ਲਾਡੀ ਗੋਲਡੀ ਰੋਹਣੋਂ ਮਨਦੀਪ ਬਠਿੰਡਾ ਨੀਲਮ ਕੌਰ ਮੋਟੋ ਆਦਿ ਸ਼ਾਮਿਲ ਸਨ।