ਖੁਸ਼ਬੂ ਪੰਜਾਬ ਦੀ

Latest news
ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਦੋ ਸਾਬਕਾ ਪੁਲਿਸ ਅਫਸਰਾਂ ਵਿਰੁੱਧ ਅਗਲੀ ਸੁਣਵਾਈ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ  ਮਿਨੇਆਪੋਲਿਸ ਦੇ  ਦੋ ਸਾਬਕਾ ਪੁਲਿਸ ਅਫਸਰਾਂ ਵਿਰੁੱਧ ਰਾਜ ਦੁਆਰਾ ਕੀਤੇ ਮੁਕੱਦਮੇ ਦੀ ਅਗਲੀ ਸੁਣਵਾਈ ਅਗਲੇ ਸਾਲ ਜਨਵਰੀ ਵਿਚ ਹੋਵੇਗੀ। ਇਹ ਫੈਸਲਾ ਹੇਨੀਪਿਨ ਕਾਉਂਟੀ ਦੇ ਜੱਜ ਪੀਟਰ ਕਾਹਿਲ ਨੇ ਸੁਣਾਇਆ ਹੈ। ਟੋਊ ਥਾਓ ਤੇ ਜੇ ਅਲੈਗਜੈਂਡਰ ਕੁਏਂਗ ਨਾਮੀ ਦੋ ਸਾਬਕਾ ਪੁਲਿਸ ਅਫਸਰਾਂ ਵਿਰੁੱਧ ਗੈਰ ਇਰਾਦਾ ਕਤਲ ਤੇ ਕਤਲ ਵਿੱਚ ਸਹਾਇਤਾ ਕਰਨ ਦੇ ਦੋਸ਼ਾਂ ਤਹਿਤ ਸੁਣਵਾਈ ਲਈ ਜੱਜਾਂ ਦੀ ਚੋਣ  ਅਗਲੇ ਹਫਤੇ ਸ਼ੁਰੂ ਹੋਵੇਗੀ। ਇਨਾਂ ਦੋਨਾਂ ਸਾਬਕਾ ਪੁਲਿਸ ਅਫਸਰਾਂ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਹੈ ਪਰੰਤੂ ਇਸਤਗਾਸਾ ਪੱਖ ਦੀ ਦਲੀਲ ਹੈ ਕਿ ਇਨਾਂ ਨੇ ਹੱਤਿਆ ਵਿਚ ਮੱਦਦ ਕੀਤੀ ਜੇਕਰ ਇਹ ਸਮੇ ਸਿਰ ਦਖਲ ਦੇ ਕੇ ਜਾਰਜ ਫਲਾਇਡ ਦੀ ਧੌਣ ਉਪਰ ਗੋਡਾ ਰਖ ਕੇ ਬੈਠੇ ਤਤਕਾਲ ਪੁਲਿਸ ਅਫਸਰ ਡੈਰਿਕ ਚੌਵਿਨ ਨੂੰ ਅਜਿਹਾ ਕਰਨ ਤੋਂ ਰੋਕ ਦਿੰਦੇ ਤਾਂ ਉਸ ਦੀ ਜਾਨ ਬੱਚ ਸਕਦੀ ਸੀ। ਪੀਟਰ ਕਾਹਿਲ ਨੇ ਆਪਣੇ ਫੈਸਲੇ ਵਿਚ ਲਿਖਿਆ ਹੈ ਕਿ ਉਸ ਵਾਸਤੇ ਦੋਨਾਂ ਪੁਲਿਸ ਅਫਸਰਾਂ ਨੂੰ ਨਿਰਦੋਸ਼ ਮੰਨ ਲੈਣਾ ਮੁਸ਼ਕਿਲ ਹੈ। ਥਾਓ ਤੇ ਕੁਏਂਗ ਨੂੰ ਇਕ ਸੰਘੀ ਅਦਾਲਤ ਪਹਿਲਾਂ ਹੀ ਫਲਾਇਡ ਦੀ ਹੱਤਿਆ ਮਾਮਲੇ  ਵਿਚ ਦੋਸ਼ੀ ਕਰਾਰ ਦੇ ਚੁੱਕੀ ਹੈ। ਸੰਘੀ ਅਦਾਲਤ ਨੇ ਇਨਾਂ ਨੂੰ ਸਜ਼ਾ ਸੁਣਾਉਣ ਲਈ ਅਜੇ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਇਸ ਮਾਮਲੇ ਵਿਚ ਪਿਛਲੇ ਮਹੀਨੇ ਤੀਸਰੇ ਪੁਲਿਸ ਅਫਸਰ ਥਾਮਸ ਲੇਨ ਨੇ ਹੱਤਿਆ ਵਿਚ  ਸਹਾਇਤਾ ਕਰਨ ਦਾ ਦੋਸ਼ ਮੰਨ ਲਿਆ ਸੀ। ਉਸ ਨੂੰ ਸੰਤਬਰ 2022 ਵਿਚ ਸਜਾ ਸੁਣਾਈ ਜਾਵੇਗੀ। 25 ਮਈ 2020 ਨੂੰ ਡੈਰਕ ਚੌਵਿਨ ਨਾਮੀ ਪੁਲਿਸ ਅਫਸਰ ਨੇ  ਜਾਰਜ ਫਲਾਇਡ ਨੂੰ ਪੁੱਠਾ ਲਿਟਾ ਕੇ ਉਸ ਦੀ  ਧੌਣ ਉਪਰ ਆਪਣੀ ਪੂਰੀ ਤਾਕਤ ਨਾਲ 9 ਮਿੰਟ ਤੋਂ ਵਧ ਸਮਾਂ ਗੋਡਾ ਰਖੀ ਰਖਿਆ ਸੀ ਜਿਸ ਕਾਰਨ ਸਾਹ ਬੰਦ ਹੋਣ ਕਾਰਨ ਫਲਾਇਡ ਦੀ ਮੌਤ ਹੋ ਗਈ ਸੀ। ਉਸ ਸਮੇ ਫਲਾਇਡ ਦੇ ਦੋਨੋਂ ਹੱਥ ਵੀ ਬੰਨੇ ਹੋਏ ਸਨ। ਚੌਵਿਨ ਨੇ ਆਪਣੇ ਉਪਰ ਲੱਗੇ ਦੋਸ਼ ਮੰਨ ਲਏ ਸਨ। ਉਸ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਇਸ ਸਮੇ ਜੇਲ ਵਿਚ ਹੈ।

Loading

Scroll to Top