ਜਿਲਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋ 03 ਇਰਾਦਾ ਕਤਲ ਕਰਨ ਵਾਲੇ ਦੋਸੀਆ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ

ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸਾ ਅਨੁਸਾਰ ਹੀਨੀਅਸ ਕਰਾਇੰਮ ਦੇ ਦੋਸੀਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਕਰਤਾਰਪੁਰ ਇੰਸਪੈਕਟਰ ਰਮਨਦੀਪ ਸਿੰਘ ਦੀ ਪੁਲਿਸ ਟੀਮ ਵੱਲੋ ਦੋਸੀ ਭੁਪਿੰਦਰ ਸਿੰਘ ਉਰਫ ਭਿੰਦਾ, ਬਲਜਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਅਤੇ ਧੰਨਵੰਤ ਸਿੰਘ ਉਰਫ ਧੰਨਾ ਵਾਸੀਆਨ ਬਿਸਰਾਮਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 09.02.2022 ਨੂੰ ਮੁਦਈ ਮੁੱਕਦਮਾ ਮਨਜੋਤ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਪੱਤੜਕਲਾ ਸਮੇਤ ਸਿਮਰਨਪਾਲ ਸਿੰਘ ਮੋਟਰਸਾਈਕਲ ਨੰਬਰ ਫਭ08-ਓਛ-7113 ਪਰ ਸਵਾਰ ਹੋ ਕੇ ਪੱਤੜਕਲਾ ਨੂੰ ਜਾ ਰਹੇ ਸੀ ਰਸਤੇ ਵਿੱਚ ਇੱਕ ਇਨੋਵਾ ਗੱਡੀ ਜਿਸ ਦਾ ਨੰਬਰ ਫਭ08-2525 ਖੜੀ ਸੀ ਜਿਹਨਾ ਨੇ ਗੱਡੀ ਸਾਈਡ ਤੇ ਕਰਨ ਨੂੰ ਕਿਹਾ ਜਦੋਂ ਮੁਦਈ ਮੁੱਕਦਮਾ ਮੋਟਰਸਾਈਕਲ ਲੈ ਕੇ ਅੱਗੇ ਨਿਕਲਿਆ ਤਾ ਗੱਡੀ ਵਿੱਚ ਸਵਾਰ ਭੁਪਿੰਦਰ ਸਿੰਘ ਉਰਫ ਭਿੰਦਾ (ਗੱਡੀ ਚਾਲਕ), ਬਲਜਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਅਤੇ ਧੰਨਵੰਤ ਸਿੰਘ ਉਰਫ ਧੰਨਾ ਅਤੇ ਵਿੱਕੀ ਪੁੱਤਰ ਦਲਬੀਰ ਸਿੰਘ ਵਾਸੀਆਨ ਬਿਸਰਾਮਪੁਰ ਥਾਣਾ ਕਰਤਾਰਪੁਰ ਨੇ ਆਪਣੀ ਗੱਡੀ ਤੇਜ ਰਫਤਾਰ ਨਾਲ ਉਹਨਾ ਵਿੱਚ ਮਾਰੀ ਜਦੋ ਉਹ ਡਿੱਗ ਪਏ ਤਾਂ ਗੱਡੀ ਚਾਲਕ ਭੁਪਿੰਦਰ ਸਿੰਘ ਉਰਫ ਭਿੰਦਾ ਨੇ ਦੋਬਾਰਾ ਫਿਰ ਗੱਡੀ ਉਹਨਾ ਉਪਰ ਚਾੜ ਦਿੱਤੀ। ਜਿਸ ਨਾਲ ਮੁਦਈ ਮੁੱਕਦਮਾ ਦੀ ਲੱਤ ਟੁੱਟ ਗਈ ਅਤੇ ਇਹਨਾ ਚਾਰਾ ਦੋਸੀਆ ਨੇ ਗੱਡੀ ਵਿੱਚੋ ਉੱਤਰ ਕੇ ਬੈਸਬਾਲਾ ਅਤੇ ਕ੍ਰਿਪਾਨ ਨਾਲ ਡਿੱਗੇ ਹੋਏ ਮੋਟਰਸਾਈਕਲ ਚਾਲਕ ਅਤੇ ਪਿੱਛੇ ਬੇਠੈ ਵਿਅਕਤੀ ਦੇ ਸੱਟਾ ਮਾਰੀਆ। ਜਿਸ ਨਾਲ ਮੁਦਈ ਮੁੱਕਦਮਾ ਅਤੇ ਸਿਮਰਨਪਾਲ ਦੇ ਕਾਫੀ ਸੱਟਾ ਲੱਗੀਆ ਡਾਕਟਰੀ ਰਿਪੋਰਟ ਅਤੇ ਮੁਦਈ ਮਨਜੋਤ ਸਿੰਘ ਦੇ ਬਿਆਨ ਤੇ ਮੁੱਕਦਮਾ ਨੰਬਰ 27 ਮਿਤੀ 09.02.2022 ਅ/ਧ 307,326,325,323, 324,506,427,34 ਭ:ਦ ਥਾਣਾ ਕਰਤਾਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਦੋਰਾਨੇ ਤਫਤੀਸ਼ ਮਿਤੀ 27.05.2022 ਨੂੰ ਹੇਠ ਲਿਖੇ ਦੋਸੀ ਗ੍ਰਿਫਤਾਰ ਕੀਤੇ ਗਏ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की