ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਚ ਮਦਰ ਡੇ ਮਨਾਇਆ ਗਿਆ

ਡਿਆਲਾ ਗੁਰੂ (Sonu Miglani)- ਅੱਜ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਸ਼ਾਨਦਾਰ ਆਡੋਟੋਰੀਅਮ ਵਿਚ ਮਦਰ ਡੇ ਮਨਾਇਆ ਗਿਆ। ਇਸ ਮੌਕੇ ਤੇ ਕਿੰਡਰਗਾਰਡਨ ਦੇ ਛੋਟੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਪ੍ਰੋਗਰਾਮ ਵਿੱਚ ਕਿੰਡਰਗਾਰਟਨ ਪਲੇਅ ਪੈੱਨ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ । ਫੰਕਸ਼ਨ ਵਿਚ ਸਾਰੇ ਬੱਚਿਆਂ ਦੀਆਂ ਮਦਰਜ਼ ਨੇ ਵੀ ਹਿੱਸਾ ਲਿਆ। ਫੰਕਸ਼ਨ ਦੀ ਸ਼ੁਰੂਆਤ ਵਿੱਚ ਬੱਚਿਆਂ ਨੇ “ਮਾਤਾ ਕੀ ਅਸੀਸ” ਸ਼ਬਦ ਦਾ ਗੁਰਬਾਣੀ ਕੀਰਤਨ ਕੀਤਾ ।ਉਪਰੰਤ ਪਲੇਅ ਪੈੱਨ ਦੇ ਬੱਚਿਆਂ ਨੇ ਸ਼ਾਨਦਾਰ ਡਾਂਸ ਆਈਟਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ । ਇਸ ਤੋਂ ਬਾਅਦ ਯੂ ਕੇ ਜੀ ਅਤੇ ਐਲਕੇਜੀ ਦੇ ਬੱਚਿਆਂ ਨੇ “ਮੇਰੀ ਮਾਂ ਪਿਆਰੀ ਮਾ”ਗਾਣੇ ਤੇ ਸ਼ਾਨਦਾਰ ਡਾਂਸ ਪੇਸ਼ ਕੀਤਾ । ਇਸ ਫੰਕਸ਼ਨ ਚ ਬੱਚਿਅਾਂ ਦੇ ਮਦਰ ਡੇਅ ਨੂੰ ਸਮਰਪਿਤ ਸ਼ਾਨਦਾਰ ਨਾਟਕ ਵੀ ਪੇਸ਼ ਕੀਤਾ ਗਿਆ। ਪਹਿਲੀ ਅਤੇ ਦੂਸਰੀ ਕਲਾਸ ਦੇ ਬੱਚਿਆਂ ਨੇ ਵੀ ਆਪਣੀ ਡਾਂਸ ਆਈਟਮ ਨਾਲ ਖੂਬ ਵਾਹ ਵਾਹ ਖੱਟੀ ।ਇਸ ਫੰਕਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਅਨੀਤਾ ਬਾਬੂ (ਨੈਸ਼ਨਲ ਐਵਾਰਡੀ)ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਬੱਚਿਆਂ ਦੀਆਂ ਮਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਮਾਂ ਦਾ ਅਹਿਮ ਰੋਲ ਹੈ।
ਇਸ ਮੌਕੇ ਤੇ ਬੱਚਿਆਂ ਦੀ ਮਦਰ ਵਾਸਤੇ ਗੇਮ ਦਾ ਵੀ ਪ੍ਰਬੰਧ ਕੀਤਾ ਗਿਆ ।ਮਦਰ ਨੇ ਗੇਮਸ ਖੇਡਕੇ ਫੰਕਸ਼ਨ ਦਾ ਖੂਬ ਆਨੰਦ ਮਾਣਿਆ ।ਉਪਰੰਤ ਗੇਮ ਵਿੱਚ ਪਹਿਲੇ ,ਦੂਜੇ ਨੰਬਰ ਤੇ ਆਉਣ ਵਾਲੀਆਂ ਮਦਰ ਨੂੰ ਇਨਾਮ ਵੀ ਦਿੱਤੇ ਗਏ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਜੀ ਨੇ ਕਿਹਾ ਕਿ ਮਾਂ ਸ਼ਬਦ ਹੀ ਅਨਮੋਲ ਹੈ ਰੱਬ ਹਰ ਜਗ੍ਹਾ ਨਹੀਂ ਪਹੁੰਚਦਾ ਇਸ ਲਈ ਉਸਨੇ ਮਾਂ ਬਣਾਈ । ਸਾਨੂੰ ਆਪਣੀਆਂ ਮਦਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਮਾ ਕੁਰਬਾਨੀ ਦੀ ਉਹ ਮੂਰਤ ਹੈ ਜਿਸ ਦੀ ਕੋਈ ਮਿਸਾਲ ਨਹੀਂ ।ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਏ ਹੋਏ ਮੁੱਖ ਮਹਿਮਾਨ ਪ੍ਰਿੰਸੀਪਲ ਅਨੀਤਾ ਬਾਬੂ ਜੀ ਦਾ ਅਤੇ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨਿਲਾਕਸ਼ੀ ਗੁਪਤਾ,ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ। ਸਕੂਲ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਅਤੇ ਸਾਰੇ ਮਹਿਮਾਨਾਂ ਵਾਸਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की