ਖੁਸ਼ਬੂ ਪੰਜਾਬ ਦੀ

Latest news
सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन

66 ਕੇ.ਵੀ ਸ/ਸ ਸਟਾਫ ਦੀ ਛਾਂਟੀ ਕਰਨਾ ਨਹੀ ਹੋਵੇਗਾ ਬਰਦਾਸ਼ਤ- ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ)

ਰਈਆ (ਕਮਲਜੀਤ ਸੋਨੂੰ)—ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੀ ਜਰੂਰੀ ਮੀਟਿੰਗ ਰਈਆ ਮੰਡਲ ਬਿਆਸ ਵਿਖੇ ਕੀਤੀ  ਗਈ ।ਜਿਸ ਵਿੱਚ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ, ਸੂਬਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਪੀ ਤੇ ਐਮ ਸਰਕਲ ਅੰਮਿਤਸਰ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਪੱਡਾ ਪੀ ਐਮ ਮੰਡਲ ਪ੍ਰਧਾਨ ਗੁਰਇਕਬਾਲ ਸਿੰਘ ਲਾਲੀ
ਰਈਆ ਮੰਡਲ ਦੇ ਪ੍ਰਧਾਨ ਸੁਰਿੰਦਰ ਸਿੰਘ ਕੰਗ ਸਮੇਤ ਫੈਡਰੇਸ਼ਨ ਆਗੂਆਂ ਨੇ ਭਾਗ ਲਿਆ । ਮੀਟਿੰਗ ਵਿੱਚ ਪਾਵਰ ਕਾਮ ਮੈਨਜਮੈਂਟ ਵੱਲੋ 66 ਕੇ.ਵੀ ਸ/ਸਟੇਸ਼ਨਾਂ ਤੇ ਤੈਨਾਤ ਸਟਾਫ ਦੀ ਕੀਤੀ ਰੀਸਟਰਕਚਿੰਗ ਵਿਰੁੱਧ ਰੋਸ ਪ੍ਰਗਟ
ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੈਨਜਮੈਂਟ ਸਬ ਸਟੇਸ਼ਨਾਂ ਤੇ ਸਟਾਫ ਪਹਿਲਾਂ ਹੀ ਬਹੁਤ ਘੱਟ ਸੀ, ਪਰ ਹੁਣ ਹੋਰ ਪਾਵਰ ਕਾਮ/ਪਾਵਰ ਟਰਾਂਸਕੋ ਵਲੋਂ ਛਾਂਟੀ ਕਰ ਦਿੱਤੀ ਗਈ। ਜਿਸ ਵਿੱਚ ਜੇ.ਈ ਸ/ਸਟੇਸ਼ਨ ਦੀਆਂ 113 ਪੋਸਟਾਂ ਫੋਰਮੈਨ-22, ਡਰਾਫਟਸਮੈਨ-28, ਫਿਟਰ ਗਰੇਡ-2= 24, ਟੈਲੀਫੋਨਿਸਟ-13 ਐਲ.ਡੀ.ਸੀ-27 ਆਰ.ਟੀ.ਐਮ-638 ਸੇਵਾਦਾਰ-49, ਚੌਕੀਂਦਾਰ-40 ਪੋਸਟਾਂ ਖਤਮ ਕਰ ਕੇ ਮੁਲਾਜ਼ਮਾ ਨੂੰ ਦੂਜੇ ਜ਼ੋਨਾਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਬ ਸਟੇਸ਼ਨ ਸਟਾਫ ਪਹਿਲਾਂ ਹੀ ਮੁਸ਼ਕਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਕਿਉਕਿ ਜਿਆਦਾ ਸਬ-ਸਟੇਸ਼ਨ ਪਿੰਡਾਂ ਵਿੱਚ ਹੋਣ ਕਰਕੇ ਇਕੱਲੇ ਸ਼ਸ਼ਅ ਨੂੰ ਡਿਊਟੀ ਕਰਨ ਵਿੱਚ ਬਹੁਤ ਮੁਸ਼ਕਲ ਆਉਦੀ ਹੈ। ਬਾਹਰੀ ਫੀਡਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਸਟਾਫ ਦੀ ਘਾਟ ਕਰਕੇ ਕੋਈ ਵੀ ਮੈਨਟੀਨਸ ਨਹੀ ਹੁੰਦੀ ਤੇ ਖਪਤਕਾਰ ਵੱਲੋ ਬਿਜਲੀ ਘਰਾਂ ਦਾ ਘਿਰਾੳ ਕਰਕੇ ਸਟਾਫ ਦੀ ਕੁੱਟਮਾਰ ਵੀ ਕਰ ਦਿੱਤੀ ਜਾਂਦੀ ਹੈ। ਅਜਿਹੇ ਸਮੇਂ ਹੋਰ ਸਟਾਫ ਘਟਾ ਕੇ ਰਾਤ ਸਮੇ ਬਿਨਾਂ ਸਕਿੳੇ੍ਰਟੀ ਦੇ ਡਿਊਟੀ ਕਰਨੀ ਬਹੁਤ ਮੁਸ਼ਕਲ ਹੈ। ਇਸ ਲਈ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਇਸ ਰੀਸਟਕਚਿੰਗ ਦੇ ਨਾਂ ਹੇਠ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਛਾਂਟੀ ਤੇ ਦੂਰ ਦਰਾਡੇ ਬਦਲੀਆਂ ਕਰਨ ਦਾ ਵਿਰੋਧ ਕਰਦੀ ਹੈ, ਤੇ ਮੈਨਜ਼ਮੈਂਟ ਨੂੰ ਚਿਤਾਵਨੀ ਦਿੰਦੀ ਹੈ ਕਿ ਇਸ ਫੈਸਲੇ ਨੂੰ ਤਰੰਤ ਵਾਪਸ ਲਿਆ ਜਾਵੇ। ਇਸ ਤੋ ਇਲਾਵਾ ਵੀ ਮੈਨਜਮੈਂਨਟ ਸਕਾਡਾ ਦੇ ਨਾਂ ਹੇਠ ਸਬ ਸਟੇਸ਼ਨਾਂ ਤੇ ਬਿਨਾਂ ਆਦਮੀ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਅਜੇ ਤੱਕ ਚਾਲੂ ਨਹੀ ਕੀਤੇ ਜਾ ਸਕੇ। ਹੁਣ ਸਕਾਡਾ ਅਧੀਨ ਸਬ ਸਟੇਸ਼ਨਾਂ ਤੇ ਸਿਰਫ 3 ਨੰਬਰ ਸ਼ਸ਼ਅ ਦੇ ਕੇ ਇਕ ਸਿਫਟ ਵਿੱਚ ਇਕ ਸ਼ਸ਼ਅ ਦੀ ਡਿਊਟੀ ਕਰਨੀ ਬਹੁਤ ਮੁਸ਼ਕਲ ਆਵੇਗੀ। ਜੇਕਰ ਬੋਰਡ ਮੈਨਜਮੈਂਟ ਨੇ ਇਹ ਫੈਸਲਾ ਵਾਪਸ ਨਾ ਲਿਆ ਤੇ ਜਥੈਬੰਦੀ ਭਰਾਤਰੀ ਜੱਥੇਬੰਦੀਆਂ ਤੇ ਜੁਆਇੰਟ ਫੋਰਮ ਨਾਲ ਮਿਲ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮੀਟਿੰਗ ਵਿਚ ਉਪਰੋਕਤ ਤੋ ਇਲਾਵਾ ਹੇਠ ਲਿਖੇ ਅਨੁਸਾਰ ਆਗੂ ਵੀ ਹਾਜ਼ਰ ਸਨ। ਰਵਿੰਦਰ ਸਿੰਘ ਜਸਪਾਲ ਐਸ.ਐਸ.ਏ, ਰਾਮ ਲਾਲ ਚੋਹਾਨ, ਪ੍ਰਭਜੋਤ ਸਿੰਘ ਬੂਲੇਨੰਗਲ,ਬਿਕਰਮ ਸਿੰਘ, ਗੁਰਦੇਵ ਸਿੰਘ ,ਜਸਪਾਲ ਸਿੰਘ ,ਮਲਕੀਤ ਸਿੰਘ, ਲਖਵਿੰਦਰ ਸਿੰਘ ,ਮੰਗਲ ਸਿੰਘ ਜੇ.ਈ,ਸ ਹਰਜੀਤ ਸਿੰਘ ਰਈਆ ਜਨਰਲ ਸਕੱਤਰ, ਰਣਜੀਤ ਸਿੰਘ ਪ੍ਰਧਾਨ ਬੁਟਾਰੀ, ਲਖਵਿੰਦਰ ਸਿੰਘ ਪ੍ਰਧਾਨ ਮਹਿਤਾ ਚੋਂਕ, ਹਰਜਿੰਦਰ ਸਿੰਘ ਪ੍ਰਧਾਨ ਬਾਬਾ ਬਕਾਲਾ ਸਾਹਿਬ, ਨਰਿੰਦਰ ਸਿੰਘ ਪ੍ਰਧਾਨ ਰਈਆ, ਜੰਗ ਸਿੰਘ ਪ੍ਰਧਾਨ ਬਿਆਸ ਆਦਿ ਆਗੂ ਵੀ ਸ਼ਾਮਿਲ ਸਨ।

Loading

Scroll to Top