ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲੁੱਟਾ-ਖੋਹਾ ਕਾਰਨ ਵਾਲੇ ਵਿਅਕਤੀਆਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਕਸੂਦਾਂ ਵੱਲੋਂ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਚੋਰੀ ਦਾ ਮੋਟਰ ਸਾਈਕਲ ਨੰਬਰੀ ਫਭ-08-ਓਓ-9922 ਮਾਰਕਾ ਹੀਰੋ ਰੰਗ ਕਾਲਾ ਅਤੇ ਮੋਬਾਈਲ ਫੋਨ ਮਾਰਕਾ ਮੋਟਰੋਲਾ ਬ੍ਰਾਮਦ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਮਕਸੂਦਾ ਐਸ.ਆਈ ਕੰਵਰਜੀਤ ਸਿੰਘ ਬੱਲ ਦੀ ਪੁਲਿਸ ਪਾਰਟੀ ਵੱਲੋ ਏ.ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਗਸ਼ਤ ਅੱਡਾ ਨੂਰਪੁਰ ਮੋਜੂਦ ਸੀ ਤਾਂ ਮੁੱਖ ਮੁਨਸ਼ੀ ਥਾਣਾ ਵਲੋ ਬਜਰੀਆ ਟੈਲੀਫੌਨ ਦੱਸਿਆ ਕਿ ਮਾਨ ਇਨਕਲੇਵ ਵਿੱਚ ਨੌਜਵਾਨਾਂ ਨੂੰ ਮੋਬਾਈਲ ਫੋਨ ਖੋਹ ਕਰਕੇ ਭੱਜਦਿਆ ਨੂੰ ਉਥੇ ਦੇ ਨਿਵਾਸੀਆਂ ਨੇ ਕਾਬੂ ਕੀਤਾ ਹੈ ਜਿਸ ਤੇ ਏ.ਐਸ.ਆਈ ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜ ਕੇ ਗੋਤਮ ਮਲਹੋਤਰਾ ਪੁੱਤਰ ਸ਼੍ਰੀ ਵਰਿੰਦਰ ਮਲਹੋਤਰਾ ਵਾਸੀ ਮਕਾਨ ਨੰਬਰ 67 ਮਾਨ ਇਨਕਲੇਵ, ਅੱਡਾ ਨੂਰਪੁਰ ਪਠਾਨਕੋਟ ਰੋਡ ਜਲੰਧਰ ਦੇ ਬਿਆਨ ਦਰਜ ਕੀਤੇ ਕਿ ਮੁਦਈ ਮੁਕੱਦਮਾ ਵਕਤ ਕਰੀਬ 6:30 ਫੰ ਆਪਣੇ ਘਰ ਦੇ ਪਾਸ ਸੜਕ ਪਰ ਸੈਰ ਕਰ ਰਿਹਾ ਸੀ। ਇੰਨੇ ਨੂੰ ਤਿੰਨ ਮੋਨੇ ਨੋਜਵਾਨ ਇੱਕ ਮੋਟਰ ਸਾਇਕਲ ਨੰਬਰੀ ਫਭ08-ਓਓ-9922 ਪਰ ਤੇਜ ਰਫਤਾਰ ਨਾਲ ਆਕੇ ਉਸ ਪਾਸੋ ਉਸ ਦਾ ਮੋਬਾਇਲ ਫੋਨ ਖੋਹ ਕੇ ਲੈ ਗਏ ।ਜੋ ਥੋੜੀ ਦੁਰੀ ਤੇ ਜਾਕੇ ਅਚਾਨਕ ਹੀ ਦੋਸ਼ੀਆ ਦੇ ਮੋਟਰ ਸਾਇਕਲ ਦੇ ਸਾਹਮਣੇ ਕਾਰ ਆਉਣ ਕਰਕੇ ਦੋਸ਼ੀ ਮੋਟਰ ਸਾਇਕਲ ਸਮੇਤ ਮੋਕਾ ਪਰ ਡਿੱਗ ਪਏ।ਜਿਹਨਾ ਨੂੰ ਹੋਰ ਸੈਰ ਕਰ ਰਹੇ ਲੋਕਾ ਦੀ ਮਦਦ ਨਾਲ ਕਾਬੂ ਕੀਤਾ ਗਿਆ।ਜਿਸ ਤੇ ਉਕਤ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 56 ਮਿਤੀ 17.04.2022 ਜੁਰਮ 379-ਬੀ,34 ਭ:ਦ ਥਾਣਾ ਮਕਸੂਦਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।ਦੋਸ਼ੀ ਸੋਨੀ ਰਾਜਾ ਪੁੱਤਰ ਬਲਬੀਰ ਕੁਮਾਰ ਵਸੀ ਪਿੰਡ ਨੂਰਪੁਰ ਥਾਣਾ ਮਕਸੂਦਾ ਜਲੰਧਰ ਅਤੇ ਚਰਾਗ ਉਰਫ ਸੁੱਖੀ ਪੁੱਤਰ ਲੇਟ ਰਾਜ ਕੁਮਾਰ ਵਾਸੀ ਸਰੂਪ ਨਗਰ ਰਾਉਵਾਲੀ ਥਾਣਾ ਮਕਸੂਦਾ ਜਲੰਧਰ ਨੂੰ ਮੌਕਾ ਪਰ ਹੀ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਡੈਵਲ ਵਾਸੀ ਸਰੂਪ ਨਗਰ ਰਾਉਵਾਲੀ ਥਾਣਾ ਮਕਸੂਦਾ ਜਲੰਧਰ ਮੌਕਾ ਤੋ ਫਰਾਰ ਹੈ।ਜਿਸਦੀ ਭਾਲ ਜਾਰੀ ਹੈ।
ਕੁੱਲ ਬ੍ਰਾਮਦਗੀ :- 1.ਮੋਟਰਸਾਈਕਲ ਨੰਬਰੀ ਫਭ-08-ਓਓ-9922 ਮਾਰਕਾ ਹੀਰੋ ਰੰਗ ਕਾਲਾ
2.ਮੋਬਾਈਲ ਫੋਨ ਮਾਰਕਾ ਮੋਟਰੋਲਾ