ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸੋਧ ਦੇ ਨਾਮ ‘ਤੇ ਮਤਮੱਤੀਆਂ ਤਬਦੀਲੀਆਂ ਨਾ ਬਰਦਾਸ਼ਤ ਯੋਗ : ਫੈਡਰੇਸ਼ਨ ਗਰੇਵਾਲ

ਜੱਥੇਦਾਰ ਸਾਬ੍ਹ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਜਲਦ ਸੱਦਣ

ਜਲੰਧ-ਖਾਲਸਾ ਪੰਥ ਦੇ ਬੁਨਿਆਦੀ ਅਸੂਲਾਂ ‘ਚੋਂ ਇਕ ਅਟੱਲ ਸਿਧਾਂਤ ਗੁਰਤਾਗੱਦੀ ਪ੍ਰਾਪਤ ਦਮਦਮੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ‘ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ‘ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ  ਬਦਲਣ ਦਾ ਜਾਂ ਕਿਸੇ ਅੱਖਰ ਲਗਾਮਾਤਰ ਆਦਿ ਦੀ ਤਬਦੀਲੀ ਕਰਨ ਦਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਨੂੰ  ਕੋਈ ਅਧਿਕਾਰ ਨਹੀਂ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਥੀਆਂ ਵੱਲੋਂ ਜਲੰਧਰ ਵਿਖੇ ਇਕ ਪ੍ਰੈਸ ਮਿਲਣੀ ਸਮੇਂ ਅਮਰੀਕਾ ਨਿਵਾਸੀ ਥਮਿੰਦਰ ਸਿੰਘ ਅਨੰਦ (ਸਿੱਖ ਬੁੱਕ ਕਲੱਬ ਵਾਲੇ) ਵੱਲੋਂ ਸਾਹਿਬ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ‘ਚੋਂ ਸੋਧਾਂ ਦੇ ਨਾਮ ਹੇਠ ਮਨਮੱਤੀ ਤਬਦੀਲੀਆਂ ਕੀਤੇ ਜਾਣ ਦੇ ਖਿਲਾਫ਼ ਵਿਰੋਧ ਦਰਜ ਕਰਵਾਉਣ ਸਮੇਂ ਪ੍ਰਗਟ ਕੀਤਾ | ਭਾਈ ਗਰੇਵਾਲ ਅਤੇ ਸਾਥੀਆਂ ਨੇ ਡੂੰਘੀ ਫਿਕਰਮੰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਥਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਿੱਛੇ ਕੰਮ ਕਰ ਰਹੀਆਂ ਸ਼ਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੱਡਾ ਫੇਰ ਬਦਲ ਕੀਤਾ ਹੈ, ਜੋ ਨਾ-ਬਰਦਾਸ਼ਤ ਯੋਗ ਸ਼ਰਾਰਤ ਅਤੇ ਘੋਰ ਬੇਅਦਬੀ ਤੋਂ ਘੱਟ ਨਹੀਂ ਹੈ | ਇਤਿਹਾਸ ਵਿਚ ਇਕ ਅੱਖਰ ਬਦਲਣ ਬਦਲੇ ਗੁਰੂ ਪੁੱਤਰ ਰਾਮਰਾਏ ਨੂੰ  ਗੁਰੂ ਸਾਹਿਬ ਜੀ ਨੇ ਮੂੰਹ ਨਹੀਂ ਲਾਇਆ ਸੀ, ਉਸੇ ਤਰਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੀਤੀਆਂ ਗਈਆਂ ਤਬਦੀਲੀਆਂ ਜੋ ਗੁਰਮਤਿਆਂ ਅਤੇ ਪੰਥਕ ਫੈਸਲਿਆਂ ਨੂੰ  ਪੂਰਨ ਰੂਪ ‘ਚ ਅਣਡਿੱਠ ਕਰਕੇ ਕੀਤੀਆਂ ਗਈਆਂ | ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਹਮਲਾ ਸਿੱਖ ਕੌਮ ਦੀ ਆਸਥਾ ਅਤੇ ਸਿਧਾਂਤਕ ਧੁਰੇ ਨੂੰ  ਕਮਜ਼ੋਰ ਕਰਨ ਅਤੇ ਕੌਮ ਅੰਦਰ ਦੁਬਿਧਾ ਪਾਉਣ ਦੀ ਨਾਕਾਮ ਕੋਸ਼ਿਸ਼ ਹੈ | ਇਹ ਵੀ ਵਿਚਾਰਨ ਦਾ ਵਿਸ਼ਾ ਹੈ ਕਿ ਅਜਿਹਾ ਹਮਲਾ ਉਸ ਸਮੇਂ ਕੀਤਾ ਗਿਆ, ਜਦ ਕੌਮ ਧਾਰਮਿਕ ਅਤੇ ਰਾਜਸੀ ਪਿੜ ਅੰਦਰ ਵੰਡੀਆਂ ਦਾ ਸ਼ਿਕਾਰ ਹੋਈ ਪਈ ਹੈ | ਭਾਈ ਗਰੇਵਾਲ ਨੇ ਕਿਹਾ ਕਿ ਅਸੀ ਯਾਦ ਕਰਵਾਉਣਾ ਚਾਹੁੰੰਦੇ ਹਾਂ ਕਿ ਸਿੱਖਾਂ ਦੇ ਮਿਸ਼ਲਾਂ ਦੇ ਇਤਿਹਾਸ ਵੇਲੇ ਵੀ ਅਜਿਹਾ ਸਮਾਂ ਆਇਆ, ਜਦ ਸਿੱਖਾਂ ਅੰਦਰ ਆਪਸੀ ਟਕਰਾਅ ਅਤੇ ਮਤਭੇਦ ਸਿੱਖਰਾਂ ‘ਤੇ ਹੁੰਦਿਆਂ ਹੋਇਆ ਵੀ ਗੁਰੂ ਸਿਧਾਂਤ ਅਤੇ ਗੁਰਧਾਮਾਂ ‘ਤੇ ਹਮਲਾਵਾਰਾਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਕੱਠੇ ਹੋ ਕੇ ਦੁਸ਼ਮਣ ਨੂੰ  ਸਵਾਈ ਭਾਜੀ ਮੋੜਦੇ ਰਹੇ ਹਾਂ | ਅੱਜ ਸਮਾਂ ਮੰਗ ਕਰਦਾ ਹੈ ਕਿ ਸਮੁੱਚਾ ਸਿੱਖ ਭਾਈਚਾਰਾ ਆਪਣੇ ਵਿਚਾਰਕ ਵੱਖਰੇਵਿਆਂ, ਧੜਿਆਂ ਅਤੇ ਮੱਤਾ ਤੋਂ ਉਪਰ ਉਠ ਕੇ ਸਿੱਖੀ ਦੀ ਬੁਨਿਆਦ ‘ਤੇ ਹੋ ਰਹੇ ਹੱਲੇ ਨੂੰ  ਟਾਕਰਾ ਦੇਈਏ | ਸਮੁੱਚਾ ਪੰਥ ਇਕਮੱਤ ਹੋਵੇ ਤਾਂ ਕਿ  ਹਰ ਪ੍ਰਕਾਰ ਜਾਂ ਕਿਸੇ ਵੀ ਵਸੀਲੇ ਗੁਰਬਾਣੀ ਦਾ ਸਨਮਾਨ ਅਤੇ ਸਤਿਕਾਰ ਬਣਿਆ ਰਹੇ | ਉਕਤ ਆਗੂਆਂ ਨੇ ਕਿਹਾ ਕਿ ਜਿੱਥੇ ਥਮਿੰਦਰ ਸਿੰਘ ਤੇ ਉਸ ਦੇ ਪਿੱਛੇ ਕੰਮ ਰਹੀਆਂ ਸਿੱਖ ਵਿਰੋਧੀ ਸ਼ਕਤੀਆਂ ਨੂੰ  ਉਜਾਗਰ ਕਰਨਾ ਸਮੇਂ ਦੀ ਲੋੜ ਹੈ, ਉਥੇ ਪੰਥ ਦੀਆਂ ਮਹਾਨ ਪਦਵੀਆਂ ਤੋਂ ਸੇਵਾ ਮੁਕਤ ਸ਼ਖ਼ਸੀਅਤਾਂ ਪ੍ਰੋ: ਮਨਜੀਤ ਸਿੰਘ, ਗਿਆਨੀ ਕੇਵਲ ਅਤੇ ਜਗਤਾਰ ਸਿੰਘ ਜਾਚਕ ਵੱਲੋਂ ਆਪਾਂ ਵਿਰੋਧੀ ਬਿਆਨਬਾਜ਼ੀ ਨੂੰ  ਵੀ ਗੰਭੀਰਤਾ ਨਾਲ ਵਾਚਣ ਦੀ ਲੋੜ ਹੈ | ਇਨ੍ਹਾਂ ਸਾਬਕਾ ਜੱਥੇਦਾਰ ਸਾਹਿਬਾਨਾਂ ਵੱਲੋਂ ਆਪਣੇ ਕਾਰਜ ਕਾਲ ‘ਚ ਜਾਰੀ ਹੁਕਮਨਾਮਿਆਂ ‘ਚ ਬਾਣੀ ਅੰਦਰ ਕਿਸੇ ਤਰ੍ਹਾਂ ਦੀ ਤਬਦੀਲੀ ਨੂੰ  ਪੰਥ ਵਿਰੋਧੀ ਬਿਆਨਿਆਂ ‘ਤੇ ਅੱਜ ਆਪਣੇ ਸ਼ੋ੍ਰਮਣੀ ਕਮੇਟੀ ਨੂੰ  ਲਿਖੇ ਪੱਤਰਾਂ ਰਾਹੀਂ ਥਮਿੰਦਰ ਸਿੰਘ ਵੱਲੋਂ ਨਿੱਜੀ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਛਪਾਈ ਦੀ ਹਮਾਇਤ ਅਤੇ ਪੰਥ ਵਿਰੋਧੀ ਕਾਰੇ ਦੇ ਹੱਕ ‘ਚ ਖੜ੍ਹਨਾ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਰਿਹਾ ਹੈ | ਫੈਡਰੇਸ਼ਨ ਆਗੂਆਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੌਮ ਉਠੇ ਥਮਿੰਦਰ ਸਿੰਘ ਉਸ ਦੇ ਲੁਕਵੇਂ ਤੇ ਪ੍ਰਤੱਖ ਹਮਾਇਤੀਆਂ ਖਿਲਾਫ਼ ਪੰਥਕ ਰਵਾਇਤਾਂ ਅਧੀਨ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਫੈਸਲੇ ਲੈਣ | ਫੈਡਰੇਸ਼ਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ  ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ  ਦੇਖਦਿਆਂ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਜਲਦ ਬੁਲਾਈ ਜਾਵੇ | ਫੈਡਰੇਸ਼ਨ ਇਸ ਸਮੇਂ ਸਮੁੱਚੀਆਂ ਸੰਪ੍ਰਦਾਵਾਂ, ਸੰਸਥਾਵਾਂ, ਪੰਥ ਦਰਦੀ ਸ਼ਖ਼ਸੀਅਤਾਂ ਤੱਕ ਪਹੁੰਚ ਬਣਾਵੇਗੀ, ਕਿਸੇ ਵੀ ਵਿਚਾਰਕ ਵਖਰੇਵਿਆਂ ਦੀਆਂ ਹੱਦਾਂ ਤੋੜਕੇ ਪੰਥ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ‘ਚ ਇਕੱਤਰ ਕਰਕੇ ਅਜਿਹੇ ਹਮਲੇ ਦੇ ਦੋਸ਼ੀਆਂ ਨੂੰ  ਮਿਸਾਲੀ ਸਜ੍ਹਾਂ ਦੁਆਉਣ ਤੱਕ ਸੰਘਰਸ਼ ਜਾਰੀ ਰੱਖੇਗੀ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਫੈਡਰੇਸ਼ਨ ਆਗੂ ਜੱਥੇਦਾਰ ਗੁਰਬਖਸ਼ ਸਿੰਘ ਖਾਲਸਾ, ਪਰਮਜੀਤ ਸਿੰਘ ਧਰਮਸਿੰਘ ਵਾਲਾ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਕੁਲਜੀਤ ਸਿੰਘ ਧੰਜਲ, ਜਸਵਿੰਦਰ ਸਿੰਘ ਹੁਸ਼ਿਆਰਪੁਰ, ਸਰਦੂਲ ਸਿੰਘ ਫਗਵਾੜਾ, ਸੁਖਦੀਪ ਸਿੰਘ ਸਿੱਧਵਾਂ, ਕੁਲਤਾਰ ਸਿੰਘ ਲਾਲੀ, ਸਰਦੂਲ ਸਿੰਘ ਫਗਵਾੜਾ, ਹਰਦੀਪ ਸਿੰਘ, ਕੰਵਲਦੀਪ ਸਿੰਘ ਬਹਿਲ, ਨਵਦੀਪ ਸਿੰਘ, ਅਨੋਖ ਸਿੰਘ, ਹਰਦੀਪ ਸਿੰਘ ਮਸੌਣ, ਬਲਜੀਤ ਸਿੰਘ, ਸੁਖਮਿੰਦਰ ਸਿੰਘ ਰਾਜਪਾਲ, ਕੁਲਜੀਤ ਸਿੰਘ ਚਾਵਲਾ, ਨਿਰਵੈਰ ਸਿੰਘ ਸਾਜਨ, ਮਨਪ੍ਰੀਤ ਸਿੰਘ ਪਿ੍ੰਸ, ਚਰਨਜੀਤ ਸਿੰਘ, ਮਨਪ੍ਰੀਤ ਸਿੰਘ, ਰਾਜਮੀਤ ਸਿੰਘ ਭਾਟੀਆ, ਬਲਜਿੰਦਰ ਸਿੰਘ, ਹਰਦੀਪ ਸਿੰਘ, ਪ੍ਰਭਜੀਤ ਸਿੰਘ, ਕੁਲਦੀਪ ਸਿੰਘ ਤੇ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ |

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...