ਜੌਗਰਫ਼ੀ ਟੀਚਰਜ਼ ਯੂਨੀਅਨ ਦਾ ਵਫਦ ਸਿੱਖਿਆ ਮੰਤਰੀ ਦੇ ੳ.ਐੱਸ.ਡੀ ਨੂੰ ਮਿਲਿਆ

ਰਈਆ (ਕਮਲਜੀਤ ਸੋਨੂੰ)-ਪੰਜਾਬ ਦੇ 2 ਹਜ਼ਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰ ਜੌਗਰਫ਼ੀ ਦੀਆਂ ਮੰਨਜ਼ੂਰਸ਼ੁਦਾ 357 ਵਿੱਚੋਂ ਖਾਲੀ ਪਈਆਂ 170 ਆਸਾਮੀਆਂ ਨੂੰ ਤਰੱਕੀ ਰਾਹੀਂ ਭਰਨ ਦੀ ਮੰਗ ਨੂੰ ਲੈ ਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਸੂਬਾਈ ਪ੍ਰਧਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ. ਹਸਨਪ੍ਰੀਤ
ਭਾਰਦਵਾਜ ਨਾਲ ਮੀਟਿੰਗ ਕੀਤੀ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫ਼ਰੀਦਕੋਟ ਵੱਲੋਂ ਸਿਫਾਰਿਸ਼ ਕੀਤਾ ਜੱਥੇਬੰਦੀ ਦਾ ਮੰਗ ਪੱਤਰ ਸੌਂਪਿਆ। ਮੀਟਿੰਗ ਵਿੱਚ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਕੂਲ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਸਮੇਂ ਯੋਗ ਮਾਪਦੰਡ ਨਹੀਂ ਅਪਣਾਏ ਜਾਂਦੇ ਜਿਸ ਕਰਕੇ ਸ਼ੋਸ਼ਲ ਸਾਇੰਸ ਦੇ ਚਾਰੇ ਵਿਿਸ਼ਆਂ ਇਤਿਹਾਸ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425, ਅਰਥ-ਸ਼ਾਸ਼ਤਰ ਦੀਆਂ 1193 ਅਤੇ ਲੈਕਚਰਾਰ ਜੌਗਰਫੀ ਦੀਆ ਕੁੱਲ 357 ਆਸਾਮੀਆਂ ਦਾ ਹੋਣਾ ਅਸਮਾਨਤਾ ਹੈ ਅਤੇ ਇਸ ਵਿਸ਼ੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ ਕਿਉਂਕਿ ਹੋਰਨਾਂ ਵਿਿਸ਼ਆਂ ਦੇ ਮੁਕਾਬਲੇ ਨਾ ਤਾਂ ਖਾਲੀ ਤੇ ਮੰਨਜ਼ੂਰਸ਼ੁਦਾ ਬਣਦੀਆਂ 170 ਆਸਾਮੀਆਂ ਵਿਰੁੱਧ ਤਰੱਕੀਆ ਕੀਤੀਆਂ ਗਈਆਂ ਅਤੇ ਨਾ ਹੀ ਜੋ 30 ਕੁ
ਲੈਕਚਰਾਰ ਪਦਉੱਨਤ ਕੀਤੇ ਸਨ ਉਹਨਾਂ ਨੂੰ 8 ਅਪ੍ਰੈਲ 2021 ਤੋਂ ਲੈ ਕੇ ਅਜੇ ਤੱਕ ਸਟੇਸ਼ਨ ਵੀ ਅਲਾਟ ਨਹੀਂ ਕੀਤੇ ਗਏ। ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਣਯੋਗ ਹਾਈਕੋਰਟ ਦੇ ਮਿਤੀ 23-08-2011
ਸੀ.ਡਬਲਯੂ.ਪੀ ਨੰ: 1269 ਰਿੱਟ ਦੇ ਫੈਸਲੇ ਨੂੰ ਆਸਾਮੀਆਂ ਦੀ ਵੰਡ ਵੇਲੇ ਸਨਮੁੱਖ ਨਹੀਂ ਰੱਖਿਆ ਗਿਆ।ਜਥੇਬੰਦੀ ਨੇ ਮੰਗ ਕੀਤੀ ਕਿ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ, ਤਰੱਕੀਆਂ ਪੰਜਾਬ ਸਰਕਾਰ ਦੇ ਗਜ਼ਟ
ਨੋਟੀਫਿਕੇਸ਼ਨ ਅਗਸਤ 2018 ਵਿੱਚ ਦਰਸਾਈਆਂ ਮੰਨਜ਼ੂਰਸ਼ੁਦਾ ਤੇ ਖਾਲੀ ਆਸਾਮੀਆਂ ਦੀ ਗਿਣਤੀ ਅਨੁਸਾਰ ਕੀਤੀਆਂ ਜਾਣ ਅਤੇ ਪਦਉੱਨਤ ਹੋ ਚੁੱਕੇ 30 ਅਧਿਆਪਕਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾਣ। ਇਸ ਦੌਰਾਨ ਸ਼੍ਰੀ
ਹਸਨਪ੍ਰੀਤ ਭਾਰਦਵਾਜ ਨੇ ਯਕੀਨ ਦਿਵਾਇਆ ਕਿ ਗਜ਼ਟ ਅਨੁਸਾਰ ਮੰਨਜ਼ੂਰ ਹੋਈਆਂ 357 ਆਸਾਮੀਆਂ ਨੂੰ ਬਰਕਰਾਰ ਰੱਖਦੇ ਹੋਏ ਜਲਦ ਹੀ ਪਦਉੱਨਤੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਦੀ ਵਿਭਾਗੀ
ਪੈਨਲ ਮੀਟਿੰਗ ਵੀ ਕਰਵਾਈ ਜਾਵੇਗੀ। ਵਫ਼ਦ ਵਿੱਚ ਸ਼੍ਰ. ਸੁੱਖੀ ਤੋਂ ਇਲਾਵਾ ਰਾਕੇਸ਼ ਕੁਮਾਰ ਬਰਨਾਲਾ, ਤੇਜਵੀਰ ਸਿੰਘ ਜਲਾਲਾਬਾਦ, ਜਸਵਿੰਦਰ ਸਿੰਘ ਜਲੰਧਰ, ਹਰਦੀਪ ਸਿੰਘ ਸੰਗਰੂਰ, ਹਰਭੁਪਿੰਦਰ ਸਿੰਘ ਗੁਰਦਾਸਪੁਰ, ਗਗਨਦੀਪ ਸਿੰਘ ਸੰਧੂ ਫ਼ਰੀਦਕੋਟ ਅਤੇ ਜਸਵਿੰਦਰ ਸਿੰਘ ਫਾਜ਼ਿਲਕਾ ਵੀ ਸ਼ਾਮਿਲ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की