ਜਲੰਧਰ (ਸਰਬਜੀਤ ਝੱਮਟ) ਅੱਜ ਸੰਤ ਰਾਮਾਨੰਦ ਚੌਕ (ਰਾਮਾਂ ਮੰਡੀ) ਦੇ ਵਿੱਚ ਧਰਨਾ ਦਿੱਤਾ ਗਿਆ। ਇਹ ਧਰਨਾ ਪਿਛਲੇ ਦਿਨੀਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗੱਲ਼ਤ ਟਿਪਣੀ ਕਰਨ ਨੂੰ ਲੈਂ ਕਿ ਐਸੀ ਭਾਈ ਚਾਰੇ ਵਿਚ ਕਾਫੀ ਰੋਸ਼ ਦੇਖਣ ਨੂੰ ਮਿਲਿਆ। ਇਸ ਧਰਨੇ ਤੇ ਦੌਰਾਨ ਸਾਰੇ ਐਸੀ ਭਾਈ ਚਾਰੇ ਵਿਚ ਰੌਸ ਦੀ ਲੈਹਰ ਦੇਖਣ ਨੂੰ ਮਿਲੀ। ਇਸ ਮੌਕੇ ਤੇ ਐਸੀ ਭਾਈ ਚਾਰੇ ਦੇ ਕਈ ਇਲਾਕਿਆਂ ਦੇ ਆਗੂ ਜਿਵੇਂ ਕਿ ਮਨਦੀਪ ਜੱਸਲ ਕੋਸਲਰ ਵਾਰਡ ਨੰਬਰ 10 ਤੋਂ,ਜੱਸੀ ਤੱਲਣ, ਬਹੁਤ ਸਾਰੇ ਬਹੁਜਨ ਸਮਾਜ ਪਾਰਟੀ ਦੇ ਆਗੂ ਧਾਰਮਿਕ ਜਥੇਬੰਦੀਆਂ ਦੇ ਨਾਲ-ਨਾਲ ਗੁਰੂ ਦੀ ਲਾਡਲੀਆਂ ਫੌਜਾਂ ਨੇ ਵੀ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਧਰਨੇ ਵਿੱਚ ਪਰਚਾ ਦਰਜ਼ ਕਰਨ ਦੀ ਗੱਲ ਕੀਤੀ। ਇਸ ਮੌਕੇ ਤੇ ਦੇਖਣ ਵਾਲੀ ਗੱਲ ਇਹ ਰਹੀ ਕਿ ਪੰਜਾਬ ਪੁਲਿਸ ਦੇ ਜਵਾਨਾਂ ਤੇ ਅਫਸਰਾਂ ਵੱਲੋਂ ਸ਼ਾਂਤੀ ਪੁਰਵਕ ਧਰਨੇ ਸ਼ਲਾਘਾ ਕੀਤੀ ਗਈ। ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਗੱਲ ਵੀ ਆਖੀ