ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਹਰਿੰਦਰ ਸਿੰਘ ਗਿੱਲ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਜੀ ਵਲੋਂ ਨਸ਼ਾ ਤਸਕਰਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਸਬ-ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ. ਸਟਾਫ-2 ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋ ਇੱਕ ਨੋਜਵਾਨ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 13-04-2022 ਨੂੰ ਸੀ.ਆਈ.ਏ ਸਟਾਫ ਜਲੰਧਰ ਦਿਹਾਤੀ-2 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੇ ਏ.ਐਸ.ਆਈ ਗੁਰਮੀਤ ਰਾਮ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ।ਟੀਮ ਵੱਲੋ ਬਾ-ਸਵਾਰੀ ਸਰਕਾਰੀ ਗੱਡੀ ਗਸ਼ਤ ਬਾ-ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਥਾਣਾ ਫਿਲੋਰ ਇਲਾਕਾ ਗੰਨਾ ਪਿੰਡ ਤੋ ਨੂਰਮਹਿਲ ਰੋਡ ਤੋ ਇੱਕ ਨੋਜਵਾਨ ਸ਼ਸੀ ਕਾਂਤ ਉਰਫ ਸ਼ਸੀ ਪੁੱਤਰ ਪਦਨ ਬਹਾਦਰ ਵਾਸੀ ਨਹਿਰ ਕੰਡਾ ਪੰਜ ਢੇਰਾ ਜਗਤ ਪੁਰਾ ਫਿਲੋਰ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਮੋਟਰਸਾਇਕਲ ਸਪਲੈੰਡਰ ਤੇ ਆਉਦੇ ਨੂੰ ਕਾਬੂ ਕੀਤਾ ਜਿਸ ਪਾਸੋ 115 ਗ੍ਰਾਮ ਹੈਰੋਇਨ, 6 ਕਿਲੋ ਗਾਂਜਾ, 63,500 ਰੂਪੈ ਡਰਗਮੰਨੀ, ਇਕ ਮੋਟਰਸਾਇਕਲ ਅਤੇ ਛੋਟਾ ਤੋਲਣ ਵਾਲਾ ਕੰਡਾ (ਕੰਪਿਉਟਰ ਕੰਡਾ) ਬ੍ਰਾਮਦ ਕੀਤਾ ਹੈ।ਦੋਸ਼ੀ ਸ਼ਸੀ ਕਾਂਤ ਵਿਰੁੱਧ ਮੁੱਕਦਮਾ ਨੰਬਰ 67 ਮਿਤੀ 13-04-2022 ਅ/ਧ 20/21-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਨੋਟ:- ਦੋਸ਼ੀ ਸ਼ਸੀ ਕਾਂਤ ਉਕਤ ਥਾਣਾ ਫਿਲੋਰ ਦੀ ਪੁਲਿਸ ਨੂੰ ਮੁਕੱਦਮਾ ਨੰਬਰ 110 ਮਿਤੀ 23/04/2021 ਜੁਰਮ 307, 160, 324, 148, 149, 380, 427, 326 ੀਫਛ ਥਾਣਾ ਫਿਲੋਰ ਜਿਲਾ ਜਲੰਧਰ ਦਿਹਾਤੀ ਵਿੱਚ ਵੀ ਲੋੜੀਂਦਾ ਸੀ ਅਤੇ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 54 ਮਿਤੀ 25/02/2019 ਜੁਰਮ 307, 34 ੀਫਛ, 25, 27-54-59 ਆਰਮਜ਼ ਐਕਟ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਦਰਜ ਰਜਿਸਟਰ ਹੈ।
ਕੁੱਲ ਬਰਾਮਦਗੀ:-
115 ਗ੍ਰਾਮ ਹੈਰੋਇਨ
6 ਕਿਲੋ ਗਾਂਜਾ
63,500 ਰੂਪੈ ਡਰਗ ਮੰਨੀ
4.ਇਕ ਮੋਟਰਸਾਇਕਲ
ਛੋਟਾ ਤੋਲਣ ਵਾਲਾ ਕੰਡਾ (ਕੰਪਿਉਟਰ ਕੰਡਾ)