ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੇਤਾਂ ਵਿਚ ਕਿਸਾਨਾਂ ਨੂੰ ਘੱਟੋ-ਘੱਟ 6 ਘੰਟੇ ਤੱਕ ਦੀ ਬਿਜਲੀ ਤੇ ਵਾਟਰ ਸਪਲਾਈ ਦਿੱਤੀ ਜਾਵੇ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਅਸੀਂ ਸੰਘਰਸ਼ ਕਰਨ ਨੂੰ ਮਜਬੂਰ ਹੋਵਾਂਗੇ।
ਚੜੂਨੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿਚ ਬਿਜਲੀ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਮੈਂ 3-4 ਦਿਨ ਪਹਿਲਾਂ ਮੈਂ ਹੈੱਡ ਆਫਿਸ ਵਿਚ ਗੱਲ ਕੀਤੀ ਸੀ ਤੇ ਇਸ ਵਿਚ ਸੁਧਾਰ ਲਈ ਮੈਂ ਚਿੱਠੀ ਵੀ ਲਿਖੀ ਸੀ। ਥੋੜ੍ਹਾ ਜਿਹਾ ਬਿਜਲੀ ਦੀ ਸਪਲਾਈ ਵਿਚ ਸੁਧਾਰ ਤਾਂ ਹੋਇਆ। 3 ਦਿਨ 5 ਘੰਟੇ ਬਿਜਲੀ ਦਿੱਤੀ ਗਈ ਤੇ 3 ਦਿਨ ਲਈ 6 ਘੰਟੇ ਬਿਜਲੀ ਦੀ ਸਪਲਾਈ ਹੋਈ। ਪਰ ਪਿਛਲੇ ਦੋ ਦਿਨਾਂ ਤੋਂ ਬਿਜਲੀ ਦਾ ਫਿਰ ਤੋਂ ਬਹੁਤ ਹੀ ਬੁਰਾ ਹਾਲ ਹੈ। ਕਈ ਇਲਾਕਿਆਂ ਵਿਚ ਸਿਰਫ 1 ਘੰਟੇ ਹੀ ਬਿਜਲੀ ਸਪਲਾਈ ਆਈ ਹੈ, ਜਿਸ ਕਾਰਨ ਕਿਸਾਨ ਬਹੁਤ ਹੀ ਪ੍ਰੇਸ਼ਾਨ ਹਨ।