ਨਿਊਯਾਰਕ- ਨਿਊਯਾਰਕ ਸੂਬੇ ਦੇ ਮਾਊਂਟ ਮੋਰਿਸ ਇਲਾਕੇਤੋਂ ਇੱਕ ਕੈਨੇਡੀਅਨ ਮੁਸਲਿਮ ਵਿਅਕਤੀ ਨੂੰ ਗ਼ੈਰ-ਕਾਨੂੰਨੀ ਤੌਰ ਉੱਤੇ 58 ਪਿਸਤੌਲ ਰੱਖਣ ਦੇ ਦੋਸ਼ ਵਿੱਚ ਪੁਲਸ ਨੇ ਫੜਿਆ ਹੈ।
ਮਾਊਂਟ ਮੋਰਿਸ ਪੁਲਸ ਨੇ ਦੱਸਿਆ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਵਿਅਕਤੀ ਬਦਰੀ ਅਹਿਮਦ ਮੁਹੰਮਦ ਨੂੰ ਟ੍ਰੈਫਿਕ ਸਟਾਪ ਉੱਤੇ ਕਾਰ ਦੀ ਤੇਜ਼ ਰਫ਼ਤਾਰ ਕਾਰਨ ਰੋਕਿਆ ਗਿਆ। ਸ਼ੱਕ ਹੋਣ ਉੱਤੇ ਉਸ ਦੇ ਵਾਹਨ ਦੀ ਤਲਾਸ਼ੀ ਲਈ ਤਾਂ ਉਸ ਦੇ ਵਾਹਨ ਵਿੱਚੋਂ 58 ਹੈਂਡ-ਗੰਨਜ਼ ਅਤੇ ਕਈ ਉਚ-ਸਮਰਥਾ ਵਾਲੇ ਮੈਗਜ਼ੀਨ ਬਰਾਮਦ ਮਿਲੇ।ਪੁਲਸ ਦਾ ਕਹਿਣਾ ਹੈ ਕਿ ਕਾਰ ਦੇ ਟਰੰਕ ਵਿੱਚ ਡਫ਼ਲ ਬੈਗ ਵਿੱਚ ਪਿਸਤੌਲ ਤੇ ਮੈਗਜ਼ੀਨ ਸਨ। ਮਾਊਂਟ ਮੋਰਿਸ ਪੁਲਸ ਵਿਭਾਗ ਦੇ ਮੁੱਖੀ ਜੈਫ਼ ਵਿਡਰਿਕ ਨੇ ਕਿਹਾ ਕਿ ਮੈਂ ਸਾਫ ਤੌਰ ਉੱਤੇ ਹੈਰਾਨ ਸੀ ਅਤੇ ਜਦੋਂ ਮੈਨੂੰ ਫ਼ੋਨ ਆਇਆ ਤਾਂ ਮੈਂ ਇਹ ਵੇਖਿਆ। ਉਨ੍ਹਾਂ ਕਿਹਾ ਕਿ ਇਹ ਉਹ ਚੀਜ਼ਾਂ ਨਹੀਂ, ਜੋ ਤੁਸੀਂ ਰੋਜ਼ ਦੇਖਦੇ ਹੋ ਪਰ ਅਸੀਂ ਇੰਨੀ ਵੱਡੀ ਮਾਤਰਾ `ਚ ਪਿਸਤੌਲ ਸੜਕ ਉੱਤੇ ਤਲਾਸ਼ੀ ਲੈਂਦਿਆਂ ਫੜੇ, ਇਹ ਸਾਡੀ ਖ਼ੁਸ਼ਕਿਸਮਤੀ ਹੈ। ਜਾਂਚ ਤੋਂਪਤਾ ਲੱਗਾ ਕਿ ਅਹਿਮਦ-ਮੁਹੰਮਦ ਉੱਤੇ ਪਹਿਲਾਂ ਵੀ ਹਥਿਆਰ ਦੇ ਅਪਰਾਧਕ ਕਬਜ਼ੇ ਦੇ ਦੋਸ਼ ਹਨ। ਅਦਾਲਤ ਵੱਲੋਂ ਉਸ ਉੱਤੇ 100,000 ਡਾਲਰ ਦੀ ਜ਼ਮਾਨਤ ਅਤੇ 20,000 ਲੱਖ ਡਾਲਰ ਦਾ ਬਾਂਡ ਰੱਖਿਆ ਗਿਆ ਹੈ।