ਅਗਲੇ ਮਹੀਨੇ ‘ਮਹਾਮਾਰੀ ਜਨਤਿਕ ਸਿਹਤ ਆਦੇਸ਼’ ਖਤਮ ਹੋਣ ਬਾਅਦ ਅਪ੍ਰਵਾਸੀਆਂ ਦਾ ਅਮਰੀਕਾ ਵਿਚ ਵੱਡੀ ਪੱਧਰ ‘ਤੇ ਹੋ ਸਕਦਾ ਹੈ ਪ੍ਰਵੇਸ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਕੋਵਿਡ ਮਹਾਂਮਾਰੀ ਕਾਰਨ ਤਤਕਾਲ ਟਰੰਪ ਪ੍ਰਸ਼ਾਸਨ ਦੁਆਰਾ ਅਮਰੀਕਾ ਵਿਚ ਅਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਰੋਕਣ ਵਾਸਤੇ ਲਾਗੂ ਕੀਤਾ ਗਿਆ ‘ਮਹਾਮਾਰੀ ਜਨਤਿਕ ਸਿਹਤ ਆਦੇਸ਼’ ਜਿਸ ਨੂੰ ‘ਟਾਇਟਲ 42’ ਵੀ ਕਿਹਾ ਜਾਂਦਾ ਹੈ, ਨੂੰ ਬਾਈਡਨ ਪ੍ਰਸ਼ਾਸਨ ਨੇ ਅਗਲੇ ਮਹੀਨੇ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਉਪਰੰਤ ਅਮਰੀਕਾ ਵਿਚ ਅਪ੍ਰਵਾਸੀਆਂ ਦੇ ਪ੍ਰਵੇਸ਼ ਵਿਚ ਵੱਡੀ ਗਿਣਤੀ ਵਿੱਚ ਵਾਧਾ ਹੈ ਸਕਦਾ ਹੈ ਜੋ ਅਪ੍ਰਵਾਸੀ ਪਿਛਲੇ ਦੋ ਸਾਲਾਂ ਦੇ ਵੀ ਵਧ ਸਮੇ ਤੋਂ ਅਮਰੀਕਾ ਵਿਚ ਦਾਖਲ ਹੋਣ ਤੇ ਸ਼ਰਨ ਲੈਣ ਦੀ ਉਡੀਕ ਵਿਚ ਹਨ। ਟਰੰਪ ਪ੍ਰਸ਼ਾਸਨ ਨੇ ਇਹ ਆਦੇਸ਼ ਲਾਗੂ ਕਰਨ ਸਮੇ ਕਿਹਾ ਸੀ ਕਿ ਇਸ ਨਾਲ ਮੈਕਸੀਕੋ ਤੇ ਕੈਨੇਡਾ ਨਾਲ ਲੱਗਦੀਆਂ ਅਮਰੀਕੀ ਸਰਹੱਦਾਂ ‘ਤੇ ਕੋਵਿਡ ਵਾਇਰਸ  ਨੂੰ ਫੈਲਣ ਤੋਂ ਰੋਕਣ ਵਿਚ ਮੱਦਦ ਮਿਲੇਗੀ। ਇਹ ਆਦੇਸ਼ ਬਹੁਤ ਹੀ ਕਾਰਗਰ ਸਾਬਤ ਹੋਇਆ ਤੇ ਅਪ੍ਰਵਾਸੀਆਂ ਦੇ ਅਮਰੀਕਾ ਵਿਚ  ਪ੍ਰਵੇਸ਼ ‘ਤੇ ਪਾਬੰਦੀ ਲੱਗ ਗਈ ਸੀ ਹਾਲਾਂ ਕਿ ਉਸ ਸਮੇ ਟਰੰਪ ਪ੍ਰਸ਼ਾਸਨ ਦੇ ਇਸ ਆਦੇਸ਼ ਦੀ ਜਨਤਿਕ ਸਿਹਤ  ਅਧਿਕਾਰੀਆਂ ਨੇ ਅਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਪਿਛੇ ਰਾਜਸੀ ਮਕਸਦ ਕੰਮ ਕਰ ਰਿਹਾ ਹੈ। ਬਾਈਡਨ ਪ੍ਰਸ਼ਾਸਨ ਨੇ ਪਿਛਲੇ ਹਫਤੇ ਐਲਾਨ ਕੀਤਾ ਹੈ ਕਿ ਇਹ ਆਦੇਸ਼ ਅਗਲੇ ਮਹੀਨੇ 23 ਮਈ ਨੂੰ ਖਤਮ  ਕਰ ਦਿੱਤਾ ਜਾਵੇਗਾ। ਇਸ ਐਲਾਨ ਦਾ ਮਨੁੱਖੀ ਹੱਕਾਂ ਨਾਲ ਸਬੰਧਤ ਸੰਸਥਾਵਾਂ ਤੇ ਬਹੁਤ ਸਾਰੇ ਡੈਮੋਕਰੈਟਸ ਨੇ ਸਵਾਗਤ ਕੀਤਾ ਹੈ ਪਰੰਤੂ ਰਿਪਬਲੀਕਨਾਂ ਤੇ ਕੁਝ ਉਦਾਰ ਡੈਮੋਕਰੈਟਸ ਨੇ ਅਲੋਚਨਾ ਕੀਤੀ ਹੈ। ਇਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਅਪ੍ਰਵਾਸੀਆਂ ਦੇ  ਅਮਰੀਕਾ ਵਿਚ ਪ੍ਰਵੇਸ਼ ਨਾਲ ਨਜਿੱਠਣ ਲਈ ਬਾਈਡਨ ਪ੍ਰਸ਼ਾਸਨ ਕੋਲ ਕੋਈ ਕਾਰਗਰ ਯੋਜਨਾ ਨਹੀਂ ਹੈ। ਇਸੇ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੇ ਦਫਤਰ ਨੇ ਕਿਹਾ ਹੈ ਕਿ ਉਸ ਵੱਲੋਂ ਅਪ੍ਰਵਾਸੀਆਂ ਨੂੰ ਬੱਸ ਜਾਂ ਜਹਾਜ਼ ਰਾਹੀਂ ਵਾਸ਼ਿੰਗਟਨ, ਡੀ ਸੀ ਭੇਜਿਆ ਜਾਵੇਗਾ। ਗਵਰਨਰ ਨੇ ਕਿਹਾ ਹੈ ਕਿ  ਅਪ੍ਰਵਾਸੀਆਂ ਨਾਲ ਨਜਿੱਠਣ ਲਈ ਹੋਰ ਕਈ ਕਦਮਾਂ ਤੋਂ ਇਲਾਵਾ ਇਕ ਕਦਮ ਉਨਾਂ ਨੂੰ ਰਾਜ ਤੋਂ ਬਾਹਰ ਭੇਜਣਾ ਵੀ ਹੈ। ਅਬੋਟ ਨੇ ਇਸ ਮਕਸਦ ਲਈ ਟੈਕਸਾਸ ਡਵੀਜਨ ਦੀ ਐਮਰਜੈਂਸੀ ਮੈਨਜਮੈਂਟ ਨੂੰ ਬੱਸਾਂ ਤੇ  ਜਹਾਜ਼ ਤਿਆਰ ਰਖਣ ਲਈ ਕਿਹਾ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...