ਆਮ ਆਦਮੀ ਪਾਰਟੀ ਭੁਲੱਥ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਭੁਲੱਥ ਦੀ ਦਾਣਾ ਮੰਡੀ ਚ’ ਕਣਕ ਦੀ ਖਰੀਦ ਸ਼ੁਰੂ ਕਰਵਾਈ 

ਭੁਲੱਥ (ਅਜੈ ਗੋਗਨਾ )—ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁਲੱਥ ਦੀ ਅਗਵਾਈ ਵਿੱਚ  ਡੀ.ਐਫ.ਐੱਸ.ਸੀ ਕਪੂਰਥਲਾ ਡਾ.ਨਵਰੀਤ ਅਤੇ ਡੀ.ਐਫ.ਐਸ.ੳ ਅਰਵਿੰਦਰ ਸਿੰਘ ਸਾਹੀ,ਤਹਿਸੀਲਦਾਰ ਗੁਰਮੁਖ ਸਿੰਘ, ਦੀ ਦੇਖ-ਰੇਖ ਹੇਠ ਦਾਣਾ ਮੰਡੀ ਭੁਲੱਥ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ,ਇਸ ਮੌਕੇ ਦਫ਼ਤਰ ਮਾਰਕਿਟ ਕਮੇਟੀ ਭੁਲੱਥ ਵਿਚ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਰਾਣਾ ਨੇ ਡੀ.ਐਫ.ਐੱਸ.ਸੀ ਡਾ. ਨਵਰੀਤ ਨੂੰ ਕਿਹਾ ਕਿ ਆੜ੍ਹਤੀਆਂ ਨੂੰ ਬਾਰਦਾਨਾ ਸਮੇਂ ਸਿਰ ਭੇਜਿਆ ਜਾਵੇ ਅਤੇ ਮਾਲ ਲਾਉਣ ਲਈ ਉਚਿੱਤ ਜਗਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ, ਇਸ ਤੇ ਡੀ.ਐਫ.ਐੱਸ.ਸੀ ਡਾ.ਨਵਰੀਤ ਨੇ ਕਿਹਾ ਕਿ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ,ਇਸ ਮੌਕੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ  ਨੇ ਜੋ ਪੰਜਾਬ ਨੂੰ ਕਰਪਸ਼ਨ ਰਹਿਤ ਵਾਤਾਵਰਨ ਦੇਣ ਦੀ ਗੱਲ ਕਹੀ,ਉਸ ਵੱਲ ਉਚੇਚੇ ਤੋਰ ਤੇ ਨਿਗਾਹ ਰੱਖੀ ਜਾਵੇਗੀ ਅਤੇ ਸਾਡਾ ਉਪਰਾਲਾ ਹੋਵੇਗਾ ਆਮ ਆਦਮੀ ਦੀ ਸਰਕਾਰ ਸੂਬੇ ਨੂੰ ਕਰਪਸ਼ਨ ਤੋ ਮੁਕਤ ਕਰੇਗੀ ।ਅਖੀਰ ਰਾਣਾ ਨੇ ਕਿਹਾ ਕਿ ਹਲਕਾ ਭੁਲੱਥ ਅਧੀਨ ਆਉਂਦੀਆਂ ਮੰਡੀਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ,ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੋਕੇ ਉਹਨਾਂ ਨਾਲ ਕੁਲਵਿੰਦਰ ਸਿੰਘ ਮੁਲਤਾਨੀ,ਤਜਿੰਦਰ ਸਿੰਘ ਰਿੰਪੀ,ਬਖਸ਼ੀਸ਼ ਸਿੰਘ,ਸਰਵਨ ਸਿੰਘ,ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ,ਲਖਵਿੰਦਰ ਸਿੰਘ ਲੱਖਾਂ,ਗੁਰਪ੍ਰੀਤ ਸਿੰਘ ਵੜੈਚ,ਜਗਤਾਰ ਸਿੰਘ ਧਾਲੀਵਾਲ,ਪ੍ਰੀਤਮ ਸਿੰਘ,ਕਸ਼ਮੀਰ ਸਿੰਘ,ਜੀਵਨ ਸਿੰਘ,ਗੁਰਵਿੰਦਰ ਸਿੰਘ ਢਿੱਲੋਂ,ਪਰਮਜੀਤ ਸਿੰਘ ਤੂਰ,ਰਛਪਾਲ ਸ਼ਰਮਾ,ਦਵਿੰਦਰ ਸਿੰਘ ਚੀਮਾ,ਲੱਖਾਂ ਅਕਬਰਪੁਰ,ਸਤਨਾਮ ਸਿੰਘ,ਗੁਰਜਿੰਦਰ ਸਿੰਘ,ਕੁਲਵੰਤ ਸਿੰਘ,ਕਸ਼ਮੀਰ ਸਿੰਘ,ਜਗੀਰ ਸਿੰਘ ਰਾਵਾਂ,ਰਸ਼ਪਾਲ ਸ਼ਰਮਾ,ਮਨਿੰਦਰ ਪਾਲ ਸਿੰਘ ਹੰਸਪਾਲ,ਪਰਮਜੀਤ ਸਿੰਘ ਮਾਹਲਾ,ਤਜਿੰਦਰਪਾਲ ਸਿੰਘ ਪੀ.ਏ,ਵੀ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की