ਸਰਕਾਰੀ ਹਸਪਤਾਲ ਭੁਲੱਥ ਦੇ ਡਾਕਟਰ ਦੀ ਬਦਲੀ ਹੋਣ ਦੇ ਦੇ ਵਿਰੋਧ ਵਜੋਂ ਇਲਾਕੇ ਦੇ ਲੋਕਾਂ ਵਲੋਂ ਭੁਲੱਥ ਦੇ ਹਸਪਤਾਲ ਵਿੱਚ ਰੋਸ ਵਜੋਂ ਦਿੱਤਾ ਧਰਨਾ 

ਭੁਲੱਥ (ਅਜੈ ਗੋਗਨਾ )—  ਭੁਲੱਥ ਦੇ ਸਰਕਾਰੀ ਹਸਪਤਾਲ ਵਿੱਚ ਲੰਮੇ ਸਮੇਂ ਤੋ ਬਾਅਦ ਇਕ ਯੋਗ ਡਾਕਟਰ ਅੰਮ੍ਰਿਤਪਾਲ ਸਿੰਘ (ਐਮਡੀ) ਜੋ ਪੀ ਜੀ ਆਈ ਚੰਡੀਗੜ੍ਹ ਤੋ ਭੁਲੱਥ ਚ’ ਲੱਗੇ ਸਨ ਜਿੰਨਾ ਦੀ ਕਾਰਗੁਜ਼ਾਰੀ ਬੜੀ ਸਲਾਘਾਯੋਗ ਹੋਣ ਕਰਕੇ ਅਤੇ ਜਿੰਨਾ ਨੂੰ ਪੂਰਾ ਇਲਾਕਾ ਇਕ ਹੋਣਹਾਰ ਅਤੇ ਨਿਪੁੰਨ ਡਾਕਟਰ ਵਜੋਂ ਉਹਨਾਂ ਦੀ ਕਾਰਗੁਜ਼ਾਰੀ ਪ੍ਰਤੀ ਜਾਣਦਾ ਸੀ। ਉਹਨਾਂ ਦੀ
ਇਥੋਂ ਦੇ ਹਸਪਤਾਲ ਵਿੱਚ ਢਾਈ ਮਹੀਨਿਆਂ ਦੀ ਤਾਇਨਾਤੀ ਤੋਂ ਬਾਅਦ ਉਹਨਾ ਦੀ ਬਦਲੀ ਮਾਨਸਾ ਵਿਖੇ ਹੋ ਜਾਣ ਦੇ ਵਿਰੋਧ ਵਿੱਚ ਭੁਲੱਥ ਦੇ ਸਰਕਾਰੀ ਹਸਪਤਾਲ ਦੇ  ਵਿੱਚ ਲੋਕਾ ਵੱਲੋ ਉਹਨਾਂ ਦੀ ਬਦਲੀ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਧਰਨੇ ਚ’ ਸ਼ਾਮਿਲ ਧਰਨਾਕਾਰੀਆਂ ਵਲੋਂ ਡਾਕਟਰ ਦੀ ਦੁਬਾਰਾ ਭੁਲੱਥ ਚ’  ਤਾਇਨਾਤੀ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਬੜੇ ਲੰਮੇ ਸਮੇਂ ਤੋਂ ਡਵੀਜ਼ਨਲ ਹਸਪਤਾਲ ਜਿਸ ਦੀ ਇਮਾਰਤ ਜਿੰਨੀ ਵੱਡੀ ਬਣਾਈ ਗਈ ਹੈ ਉਨੀਂ ਹੀ ਇੱਥੇ ਡਾਕਟਰਾਂ ਦੀ ਬਹੁਤ ਘਾਟ ਹੈ ਜਿਸ ਕਾਰਨ ਗਰੀਬ ਆਦਮੀ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲਾਂ ਵਿਚ ਮਹਿੰਗੇ ਇਲਾਜ ਲਈ ਜਾਣਾ ਪੈਂਦਾ ਹੈ ਤੇ ਚੈਕ ਅੱਪ ਕਰਾਉਣ ਲਈ ਗੱਡੀ ਦਾ ਦੋ ਹਜ਼ਾਰ ਤੋਂ ਘੱਟ ਭੁਲੱਥ ਤੋ ਜਲੰਧਰ ਦਾ ਖਰਚਾ ਆਉਂਦਾ ਹੈ ਜੋ ਕਿ ਆਮ ਆਦਮੀ ਦੇ ਵੱਸੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਕਾਫੀ ਜੱਦੋਜਹਿਦ ਮਗਰੋਂ ਢਾਈ ਮਹੀਨੇ ਪਹਿਲਾਂ ਡਾਕਟਰ ਅਮ੍ਰਿੰਤਪਾਲ ਸਿੰਘ ਦੀ ਮੈਡੀਸਨ ਮਾਹਿਰ ਵਜੋਂ ਭੁਲੱਥ ਵਿਖੇਂ ਤਾਇਨਾਤੀ ਹੋਈ ਸੀ ਉਹਨਾ ਦੇ ਆਉਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ ਸੀ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹੁਣ ਸਿਹਤ ਮੰਤਰੀ ਵਿਜੇ ਸਿੰਗਲਾ ਵਲੋਂ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਉਹਨਾਂ ਦੀ ਬਦਲੀ ਕੀਤੀ ਗਈ ਹੈ ਜਿਸਦੇ ਵਿਰੋਧ ਵਜੋਂ ਭਾਕਿਯੂ ਕਾਦੀਆ ਅਤੇ ਆਮ ਲੋਕਾਂ ਵਲੋਂ ਉਨ੍ਹਾਂ ਦੀ ਦੁਬਾਰਾ ਭੁਲੱਥ ਵਿੱਚ ਤਾਇਨਾਤੀ ਦੀ ਮੰਗ ਨੂੰ ਲੈ ਕੇ ਹਸਪਤਾਲ ਵਿਚ ਧਰਨਾ ਦਿੱਤ ਗਿਆ। ਇਸ ਧਰਨੇ ਵਿੱਚ ਹੋਰਨਾਂ ਤੋ ਇਲਾਵਾ ਸਤਵਿੰਦਰ ਸਿੰਘ ਸਰਪੰਚ ਪਿੰਡ ਖੱਸਣ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਰਾਜਾ ਬਾਜਵਾ, ਡਾਕਟਰ ਮੇਹਰ ਚੰਦ ਸਿੱਧੂ, ਬਲਵਿੰਦਰ ਸਿੰਘ ਚੀਮਾ ਭਟਨੂਰਾ, ਸਾਬਕਾ ਸਰਪੰਚ ਬਲਵਿੰਦਰ ਕੁਮਾਰ ਪਿੰਡ ਬਜਾਜ,ਅਜੀਤ ਸਿੰਘ ਘੁੰਮਣ ਰਾਜਪੁਰ, ਸਰਬਜੀਤ ਸਿੰਘ ਧੀਰਪੁਰ ਜਨਰਲ ਸਕੱਤਰ ਭਾਕਿਯੂ, ਨੰਬਰਦਾਰ ਗੁਰਵਿੰਦਰ ਸਿੰਘ ਖੱਸਣ, ਡਾਕਟਰ ਸੁਰਿੰਦਰ ਕੱਕੜ, ਤੇ ਹੋਰ ਭਾਕਿਯੂ ਕਾਦੀਆ ਦੇ ਮੈਂਬਰ ਇਸ ਮੋਕੇ ਧਰਨੇ ਵਿੱਚ ਸ਼ਾਮਿਲ ਸਨ।ਇਸ ਮੋਕੇ ਭਾਕਿਯੂ(ਕਾਦੀਆ ) ਦੇ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾ ਵੱਲੋ ਐਸਡੀਐਮ ਸ਼ਾਇਰੀ ਮਲਹੋਤਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਕਿ ਡਾਕਟਰ ਅੰਮ੍ਰਿਤਪਾਲ ਸਿੰਘ ਦੀ ਮੁੜ ਭੁਲੱਥ ਵਿਖੇ ਤਾਇਨਾਤ ਕੀਤੇ ਜਾਣ ਇਸ ਮੋਕੇ ਐਸਡੀਐਮ ਭੁਲੱਥ ਨੇ ਧਰਨਾਕਾਰੀਆ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋ ਦੁੱਤ ਗਿਆ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰਨਗੇ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की