ਨਾਮਵਰ ਸੁਰੀਲੇ ਗਾਇਕ ਪੀ. ਕੇ. ਸਿੰਘ ਦਾ ਗੀਤ, ਹੌਂਸਲੇ ਬੁਲੰਦ ਜਲਦ ਹੋਏਗਾ ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ), – ਬੀ. ਆਰ. ਰਿਕਾਰਡ ਤੇ ਪੰਮਾ ਬਖ਼ਲੌਰੀ ਪੰਜਾਬੀ ਮਿਊਜ਼ਕ ਇੰਡਸਟਰੀ ਵਿੱਚ ਇੱਕ ਹੋਰ ਨਵਾਂ ਤੇ ਖ਼ੂਬਸੂਰਤ ਗੀਤ, ‘ਰਵਿਦਾਸੀਆਂ ਦੇ ਹੌਂਸਲੇ ਬੁਲੰਦ’ ਬਹੁਤ ਜਲਦੀ ਗੀਤ-ਸੰਗੀਤ ਪ੍ਰੇਮੀਆਂ ਦੀ ਝੋਲੀ ਵਿਚ ਪਾਉਣ ਜਾ ਰਹੇ ਹਨ। ਇਸ ਗੀਤ ਨੂੰ ਗਾਇਆ ਹੈ ਗਾਇਕ ਤੇ ਮਿਊਜ਼ਕ ਡਾਇਰੈਕਟਰ ਮਿਸਟਰ ਪੀ. ਕੇ. ਸਿੰਘ ਨੇ ਤੇ ਲਿਖਿਆ ਹੈ ਨਾਮਵਰ ਗੀਤਕਾਰ ਪੰਮਾ ਬਖਲੌਰੀ ਨੇ। ਗੀਤਕਾਰ ਤੇ ਪੇਸ਼ਕਰਤਾ ਪੰਮਾ ਬਖ਼ਲੌਰੀ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਇਨਸਾਨੀਅਤ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਨੂੰ ਸਮਰਪਿਤ ਕੀਤੇ ਜੇ ਰਹੇ ਇਸ ਗੀਤ ਰਾਹੀਂ ਜਿੱਥੇ ਆਪਸੀ ਭਾਈਚਾਰਕ ਸਾਂਝਾਂ ਵਧਾਉਣ ਦਾ ਸੁਨੇਹਾ ਦਿੱਤਾ ਗਿਆ ਹੈ, ਉਥੇ ਇਹ ਗੀਤ, ਗੀਤ-ਸੰਗੀਤ ਪ੍ਰੇਮੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗਾ। ਇਸ ਗੀਤ ਦਾ ਪੋਸਟਰ ਤਿਆਰ ਕੀਤਾ ਹੈ ਰਾਜੂ ਬਖਲੌਰੀ ਨੇ। ਇਸ ਗੀਤ ਦਾ ਪ੍ਰੋਡਿਊਸਰ ਪੰਮਾ ਕਲੇਰ ਹੈ ਜਦਕਿ ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਸਹਿਯੋਗ ਜਗਜੀਤ ਕਲੇਰ, ਸੁਰਿੰਦਰ ਜੱਕੋਪੁਰੀ, ਸਿੰਗਰ ਸਾਬ ਜੀ, ਸੋਢੀ ਬਖਲੌਰੀ, ਰਣਵੀਰ ਬੇਰਾਜ, ਕੌਰ ਸਿਸਟਰਜ਼, ਹਰਜਿੰਦਰ ਲਾਬਾ ਤੇ ਰਾਜ ਬਖਲੌਰੀ ਦਾ ਰਿਹਾ ਹੈ। ਇਹ ਜਾਨਦਾਰ ਤੇ ਸ਼ਾਨਦਾਰ ਗੀਤ ਬਹੁਤ ਜਲਦ ਹੀ ਬਖਲੌਰੀ ਰਿਕਾਰਡਜ ਚੈਨਲ ਵੱਲੋਂ ਰਿਲੀਜ ਕੀਤਾ ਜਾਵੇਗਾ, ਜਿਸਦੇ ਕਿ ਕਲਾ-ਪੁਜਾਰੀਆਂ ਦੀਆਂ ਆਸਾਂ-ਉਮੀਦਾਂ ਉਤੇ ਖ਼ਰਾ ਉਤਰਨ ਦੀਆਂ ਪੂਰਨ ਸੰਭਾਵਨਾਵਾਂ ਹਨ।  

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की