ਮਲੇਸ਼ੀਆ ਕਬੱਡੀ ਸੀਜ਼ਨ ਦੀਆਂ ਤਾਰੀਕਾ ਜਲਦ ਐਲਾਨ ਦਿੱਤੀਆਂ ਜਾਣਗੀਆਂ – ਕਬੱਡੀ ਪਰਮੋਟਰ ਪ੍ਰੀਤ ਖੰਡੇਵਾਲਾ

ਮਲੇਸ਼ੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)- ਮਾ ਖੇਡ ਕਬੱਡੀ ਨੂੰ ਮਲੇਸ਼ੀਆ ਵਿੱਚ ਵੱਡੇ ਪੱਧਰ ਤੇ ਪਰਮੋਟ ਕਰ ਰਹੇ ਕਬੱਡੀ ਪਰਮੋਟਰ ਪ੍ਰੀਤ ਖੰਡੇਵਾਲਾ ਸੇਰੇ ਪੰਜਾਬ ਕਬੱਡੀ ਕਲੱਬ ਮਲੇਸ਼ੀਆ ਨੇ ਸਾਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਮਲੇਸ਼ੀਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਬੱਡੀ ਟੂਰਨਾਮੈਂਟ ਨਹੀ ਹੋ ਸਕੇ। ਇਸ ਵਾਰ ਮਲੇਸ਼ੀਆ ਵਿੱਚ ਹੋਣ ਵਾਲੇ ਕਬੱਡੀ ਸੀਜ਼ਨ ਦੀਆਂ ਤਾਰੀਕਾ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਕਬੱਡੀ ਸੀਜ਼ਨ ਸਬੰਧੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ 14 ਮਾਰਚ 2022 ਨੂੰ ਮੱਲੀਆਂ ਕਬੱਡੀ ਕੱਪ ਵਿੱਚ ਸਾਡੇ ਤੋ ਸਦਾ ਲਈ ਵਿਛੜ ਚੁੱਕੇ ਕਬੱਡੀ ਦੇ ਮਹਾਨ ਗਲੈਡੀਏਟਰ ਸਵ ਸੰਦੀਪ ਨੰਗਲ ਅੰਬੀਆਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸਰਧਾਂਜਲੀ ਭੇਟ ਕੀਤੀ ਗਈ। ਸਵ ਸੰਦੀਪ ਨੰਗਲ ਅੰਬੀਆਂ ਦੇ ਤੁਰ ਜਾਣ ਨਾਲ
ਮਾ ਖੇਡ ਕਬੱਡੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਨਹੀ ਹੋ ਸਕਦਾ। ਇਸ ਤੋ ਬਾਅਦ ਮਲੇਸ਼ੀਆ ਕਬੱਡੀ ਸੀਜ਼ਨ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਵਾਰ ਮਲੇਸ਼ੀਆ ਕਬੱਡੀ ਸੀਜ਼ਨ ਵਿੱਚ ਨਵੇ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਵੇਗਾ। ਜੋ ਖਿਡਾਰੀ ਪਹਿਲਾਂ ਵਿਦੇਸਾਂ ਵਿੱਚ ਨਹੀਂ ਖੇਡੇ। ਮਲੇਸ਼ੀਆ ਕਬੱਡੀ ਫੈਡਰੇਸ਼ਨ ਇਸ ਵਾਰ ਨਸਾ ਰਹਿਤ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਵਚਨਬੱਧ ਹੈ। ਖਿਡਾਰੀਆਂ ਦੇ ਕਬੱਡੀ ਮੈਚਾਂ ਤੋ ਪਹਿਲਾਂ ਡੋਪ ਟੈਸਟਿੰਗ ਕੀਤੇ ਜਾਣਗੇ। ਤਾ ਕਿ ਮਾ ਖੇਡ ਕਬੱਡੀ ਨੂੰ ਬਦਨਾਮ ਹੋਣ ਤੋ ਬਚਾਇਆ ਜਾ ਸਕੇ। ਇਸ ਮੌਕੇ ਸੇਰੇ ਪੰਜਾਬ ਕਬੱਡੀ ਕਲੱਬ ਮਲੇਸ਼ੀਆ ਦੇ ਸਮੂਹ ਮੈਬਰ ਕਬੱਡੀ ਪਰਮੋਟਰ ਪ੍ਰੀਤ ਖੰਡੇਵਾਲਾ ਗੁਰਲਾਲ ਭਾਊ ਅਮਰੀਕਾ ਮੰਗਲ ਲਾਹੌਰੀਆ ਰਣਵੀਰ ਸਿੰਘ ਬੰਗਸਰ ਰਾਜਾ ਲੰਡਨ ਕਰਨ ਕਨੇਡਾ ਰਾਜਵੀਰ ਪਰਜਾਣਾ ਪਰਵੀਨ ਬਤਰਾ ਲੱਕੀ ਬਾਜਵਾ ਦਵਿੰਦਰ ਹਨੀ ਬੱਬਲੂ ਸਰਨ ਸਰਮਾ ਸੌਨਾ ਰਿਆੜ ਸਿੱਧੂ ਸਾਬ ਜੁੰਮਾ ਯਾਸਿਰ ਗੁੱਜਰ ਆਦਿ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की