ਪਿੰਡ ਪਤਾਰਾ ਵਿਖੇ ਉੱਭੀ ਜਠੇਰਿਆਂ ਤੇ ਸਲਾਨਾਂ ਸਮਾਗਮ ਕਰਵਾਇਆ

ਜਲੰਧਰ : ਰਾਮਾਂ ਮੰਡੀ ਤੋਂ ਹੁਸ਼ਿਆਰਪੁਰ ਰੋਡ ਤੇ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਪਤਾਰਾ ਵਿਖੇ ਬਾਬਾ ਜੈ ਲਾਲ ਜੀ ਉੱਭੀ  ਦੇ ਅਸਥਾਨ ਤੇ ਉੱਭੀ ਪਰਿਵਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਸਾਲਾਨਾ ਸਮਾਗਮ ਕਰਵਾਇਆ  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਪਵਿੱਤਰ ਸਿੰਘ ਉੱਭੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਹਰ ਸਾਲ ਦੀ ਤਰ੍ਹਾਂ ਉੱਭੀ ਪਰਿਵਾਰਾਂ ਵੱਲੋਂ 9 ਸਹਿਜ ਪਾਠ ਅਤੇ 13 ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ।  ਉਨ੍ਹਾਂ ਦੱਸਿਆ ਕਿ ਇਸ ਮੌਕੇ 1 ਅਪ੍ਰੈਲ ਨੂੰ ਸ੍ਰੀ ਅਖੰਡ ਸਾਹਿਬ ਜੀ ਪਾਠ ਆਰੰਭ ਕੀਤੇ ਗਏ ਅਤੇ 3 ਅਪ੍ਰੈਲ 2022 ਨੂੂੰ  ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਰਾਜਿੰਦਰ ਸਿੰਘ ਜੀ ਪਟਨਾ ਸਾਹਿਬ ਵਾਲੇ , ਭਾਈ ਅਨੂਪ ਸਿੰਘ ਜੀ ਪਤਾਰੇ ਵਾਲੇ , ਭਾਈ ਸਤਨਾਮ ਸਿੰਘ ਜੀ ਭੋਜੋਵਾਲ ਵਾਲੇ ਅਤੇ ਹੋਰ ਰਾਗੀ ਜਥਿਆਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਉਨ੍ਹਾਂ ਦੱਸਿਆ ਕਿ ਉੱਭੀ ਪਰਿਵਾਰਾਂ ਦੇ ਨੌਜਵਾਨਾਂ ਵੱਲੋਂ ਚਾਹ , ਪਕੌੜੇ , ਮਠਿਆਈਆਂ ਅਤੇ ਆਈਸ ਕਰੀਮ ਦੇ ਲੰਗਰ ਦੀ ਸੇਵਾ ਸ਼ਰਧਾ ਭਾਵਨਾ ਨਾਲ ਨਿਭਾਈ ਗਈ । ਇਸ ਸਮਾਗਮ ਦੌਰਾਨ ਤਾਰਾ ਗੜ ਗੁਰਦਾਸਪੁਰ ਤੋਂ ਗੁਰਮੀਤ ਸਿੰਘ ਉੱਭੀ , ਸੁਖਦੇਵ ਸਿੰਘ ਉੱਭੀ ,  ਪਵਿੱਤਰ ਸਿੰਘ ਉੱਭੀ , ਮਨਜੀਤ ਸਿੰਘ ਉੱਭੀ ,  ਦਵਿੰਦਰ ਸਿੰਘ ਉੱਭੀ ਨੇ ਪਰਿਵਾਰ ਸਮੇਤ ਸਾਰੀ ਸੰਗਤ ਲਈ ਜੂਸ ਦੀ ਸੇਵਾ ਕੀਤੀ । ਇਸ ਮੌਕੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਉੱਭੀ , ਗੁਰਦੀਪ ਸਿੰਘ ਉੱਭੀ ਚੰਡੀਗੜ੍ਹ , ਕੁਲਵਿੰਦਰ ਸਿੰਘ ਉੱਭੀ ਪੰਚ ਭੋਜੋਵਾਲ ਵਲੋਂ ਵੱਖ ਵੱਖ ਤੌਰ ਤੇ ਸੇਵਾ ਨਿਭਾਅ  ਰਹੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਉਪਿੰਦਰ ਸਿੰਘ ਉੱਭੀ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ  । ਸਮਾਗਮ ਦੇ ਅੰਤ ਵਿੱਚ ਪਵਿੱਤਰ ਸਿੰਘ ਉੱਭੀ ਵੱਲੋਂ ਬਾਬਾ ਜੈ ਲਾਲ ਜੀ ਉੱਭੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬਾਬਾ ਜੈ ਲਾਲ ਜੀ ਉੱਭੀ ਹਰ ਰੋਜ਼ ਨਿਤਨੇਮ ਕਰਨ ਉਪਰੰਤ ਪਿੰਡ ਪਤਾਰਾ ਤੋਂ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਕਰਤਾਰਪੁਰ ਵਿਖੇ ਪੈਦਲ ਜਾ ਕੇ ਸੇਵਾ ਕਰਦੇ ਸਨ ।  ਉਨ੍ਹਾਂ ਵੱਲੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਾਬਾ ਜੀ ਸੇਵਾ ਭਾਵਨਾ ਨਾਲ ਵਾਲੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਲਈ ਕਿਹਾ ਗਿਆ ਅਤੇ ਸਮਾਗਮ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ  ਸਾਰਿਆਂ ਦਾ ਧੰਨਵਾਦ ਕੀਤਾ ਗਿਆ  । ਇਸ ਮੌਕੇ ਬਲਦੇਵ ਸਿੰਘ ,  ਸਰਦੂਲ ਸਿੰਘ ਉੱਭੀ , ਵਜਿੰਦਰ ਪਾਲ ਸਿੰਘ ਉੱਭੀ , ਜਸਵਿੰਦਰ ਸਿੰਘ ਉੱਭੀ ਚੰਡੀਗੜ੍ਹ ,  ਸੁਖਦੇਵ ਸਿੰਘ ਉੱਭੀ , ਡੀ.ਐਸ.ਪੀ. ਕੁਲਵੰਤ ਸਿੰਘ ਉੱਭੀ , ਸੁਖਦੀਪ ਸਿੰਘ ਉਭੀ, ਅਸ਼ੋਕ ਕੁਮਾਰ ਪਤਾਰਾ , ਸੁਰਿੰਦਰ ਸਿੰਘ ਉੱਭੀ ਸਮੇਤ ਨੌਜਵਾਨਾਂ ਅਤੇ ਸੇਵਾਦਾਰਾਂ ਵਲੋਂ ਸ਼ਰਦਾ ਭਾਵਨਾ ਨਾਲ ਸੇਵਾ ਕੀਤੀ ਗਈ। ਇਸ ਸਮਾਗਮ ਵਿਚ ਦੇਸ਼ ਵਿਦੇਸ਼ ਅਤੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਬਾਬਾ ਜੀ ਦੇ ਅਸਥਾਨ ‘ਤੇ ਨਤਮਸਤਕ ਹੋ ਕੇ ਹਾਜ਼ਰੀ ਭਰੀ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की