ਜਲਦ ਹੀ ਸ਼ੁਰੂ ਹੋਵੇਗਾ ਉਸਾਰੀ ਦਾ ਕੰਮ : ਕਾਰਜਸਾਧਕ ਅਫਸਰ
ਬਰੇਟਾ (ਰੀਤਵਾਲ) ਅਨੇਕਾਂ ਵਾਰ ਸ਼ਹਿਰ ਵਾਸੀਆਂ ਵੱਲੋਂ ਸਥਾਨਕ ਡੀ.ਏ.ਵੀ. ਸਕੂਲ ਵਾਲੀ ਖਾਲੀ ਪਈ ਜਗਾਂ ਤੇ ਉਸਾਰੀ ਦੇ ਕਾਰਜ਼ ਨੂੰ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਅੱਜ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਇਸ ਥਾਂ ਤੇ ਕਾਰਜ ਨੂੰ ਸ਼ੁਰੂ ਕਰਵਾਉਣ ਦੀ ਖੇਚਲ ਨਹੀਂ ਕੀਤੀ ‘ਜਦਕਿ ਸਕੂਲ ਦੀ ਇਮਾਰਤ ਨੂੰ ਢਾਹੁਣ ਸਮੇਂ ਬੁਢਲਾਡਾ ਦੇ ਐਸ.ਡੀ.ਐੱਮ ਸਾਹਿਬ ਵੱਲੋਂ ਲੋਕਾਂ ਨੂੰ ਇਹ ਗੱਲ ਆਖੀ ਗਈ ਸੀ ਕਿ ਇਸ ਥਾਂ ਤੇ ਲੋਕਾਂ ਦੀ ਸਹੂਲਤ ਦੇ ਲਈ ਵਧੀਆ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ ਪਰ ਐਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਹੁਣ ਤੱਕ ਇਸ ਥਾਂ ਤੇ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ‘ਜਦਕਿ ਉਸ ਸਮੇਂ ਅਧਿਕਾਰੀ ਵੱਲੋਂ ਲੋਕਾਂ ਨੂੰ ਦਵਾਉਣ ਵਾਲੇ ਵਿਸ਼ਵਾਸ ਤੋਂ ਇੰਝ ਜਾਪਦਾ ਸੀ ਕਿ ਇਸ ਥਾਂ ਤੇ ਜਲਦ ਹੀ ਪਬਲਿਕ ਦੀ ਸਹੂਲਤ ਦੇ ਲਈ ਬਹੁਤ ਹੀ ਵੱਡੀ ਅਤੇ ਖੂਬਸੂਰਤ ਇਮਾਰਤ ਬਣੇਗੀ ਪ੍ਰੰਤੂ ਹੁਣ ਉਸਾਰੀ ਦੇ ਕਾਰਜ ‘ਚ ਹੋ ਰਹੀ ਦੇਰੀ ਨੂੰ ਲੈ ਕੇ ਲੋਕਾਂ ਦੀਆਂ ਉਮੀਦਾ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ । ਅਧਿਕਾਰੀਆਂ ਦੀ ਕਹੀਆਂ ਗੱਲਾਂ ਤੋਂ ਯਕੀਨ ਉੱਠ ਜਾਣ ਤੋਂ ਬਾਅਦ ਹੁਣ ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਸ ਥਾਂ ਤੇ ਜਲਦ ਤੋਂ ਜਲਦ ਉਸਾਰੀ ਦਾ ਕਾਰਜ ਸ਼ੁਰੂ ਕਰਵਾਕੇ ਵਧੀਆ ਅਲੀਸ਼ਾਨ ਇਮਾਰਤ ਬਣਾਈ ਜਾਵੇ ਤੇ ਸ਼ਹਿਰ ਦੇ ਦੂਰ ਦੁਰਾਡੇ ਪੈਦੇ ਵੱਖ ਵੱਖ ਦਫਤਰਾਂ ਨੂੰ ਇਸ ਥਾਂ ਤੇ ਲਿਆਂਦਾ ਜਾਵੇ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹ ਸ਼ਹਿਰ ਦੀ ਬਹੁਤ ਹੀ ਬੇਸ਼ਕੀਮਤੀ ਥਾਂ ਹੈ । ਇਸੇ ਗੱਲ ਨੂੰ ਲੈ ਕੇ ਕੁਝ ਸਿਆਸੀ ਲੋਕ ਅਨੇਕਾਂ ਵਾਰ ਇਸਤੇ ਅੱਖ ਵੀ ਮੈਲੀ ਕਰ ਚੁੱਕੇ ਹਨ ਪਰ ਉਹ ਲੋਕਾਂ ਦੇ ਵਿਰੋਧ ਦੇ ਕਾਰਨ ਆਪਣੇ ਮਕਸਦ ‘ਚ ਸਫਲ ਨਹੀਂ ਹੋ ਸਕੇ ਹਨ । ਜਦ ਉਸਾਰੀ ਦੇ ਕਾਰਜ ‘ਚ ਹੋ ਰਹੀ ਦੇਰੀ ਨੂੰ ਲੈ ਕੇ ਨਗਰ ਕੌਸਲ ਬਰੇਟਾ ਦੇ ਕਾਰਜਸਾਧਕ ਅਫਸਰ ਵਿਜੈ ਜਿੰਦਲ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਦੇ ਕਾਰਨ ਇਸ ਕੰਮ ‘ਚ ਦੇਰੀ ਹੋ ਗਈ ਸੀ ਲੇਕਿਨ ਹੁਣ ਬਹੁਤ ਹੀ ਜਲਦ ਇਸ ਥਾਂ ਤੇ ਉਸਾਰੀ ਦੇ ਕੰਮ ਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ ।