ਲਾਡੋਵਾਲ ਮਾਰਕੀਟ ਚ ਮਾਂ ਭਗਵਤੀ ਦਾ ਪਹਿਲਾ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ

(ਰਛਪਾਲ ਸਹੋਤਾ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਲਾਡੋਵਾਲ ਲੁਧਿਆਣਾ ਵੱਲੋਂ ਨਗਰ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ ਪਹਿਲਾ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ।ਜਗਰਾਤੇ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਅਮਰਜੀਤ ਸਿੰਘ ਬਾਡ਼ੇਵਾਲ,ਲਾਡੋਵਾਲ ਦੇ ਸਰਪੰਚ ਬਾਦਸ਼ਾਹ ਸਿੰਘ ਦਿਓਲ ਵੱਲੋਂ ਕੀਤਾ ਗਿਆ। ਮਾਂ ਦੀ ਪਵਿੱਤਰ ਜੋਤੀ ਪ੍ਰਚੰਡ ਦੀ ਰਸਮ ਆਪ ਕਿਸਾਨ ਵਿੰਗ ਦੇ ਪ੍ਰਧਾਨ ਜ਼ੈਲਦਾਰ ਗੁਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਹਰਨੇਕ ਸਿੰਘ ਲਾਦੀਆਂ ਵੱਲੋਂ ਅਦਾ ਕੀਤੀ ਗਈ।ਮਾਂ ਦੇ ਭਵਨ ਤੇ ਝੰਡੇ ਦੀ ਰਸਮ ਸੁਸਾਇਟੀ ਦੇ ਚੇਅਰਮੈਨ ਰਵੀ ਗਾਦੜਾ, ਪ੍ਰਧਾਨ ਰਾਜ ਕੁਮਾਰ ਗਰੋਵਰ,ਮੀਤ ਪ੍ਰਧਾਨ ਜਗਦੀਸ਼ ਬੇਦੀ,ਖਜ਼ਾਨਚੀ ਲਵਲੀ ਅਹੂਜਾ,ਸਲਾਹਕਾਰ ਗੁਲਸ਼ਨ ਲਾਲ ਕਲਿਆਣ, ਰਾਜ ਕੁਮਾਰ ਗਾਦਡ਼ਾ,ਬੱਗਾ ਰਾਮ ਗਾਦੜਾ,ਮਨਿਕ ਗਾਦੜਾ, ਮੋਹਿਤ ਗਾਦੜਾ, ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ।ਜਗਰਾਤੇ ਚ ਪੰਜਾਬ ਦੇ ਨਾਮਵਰ ਗਾਇਕ ਆਰ.ਕੇ.ਮਹੀਵਾਲ ਰਾਏਕੋਟੀ ਨੇ ਮਾਂ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ।ਇਸ ਮੌਕੇ ਵੱਖ ਵੱਖ ਸੁੰਦਰ ਝਾਕੀਆਂ ਸਜਾਈਆਂ ਗਈਆਂ।ਇਸ ਮੌਕੇ ਸੰਗਤਾਂ ਲਈ ਅਸ਼ੋਕ ਕੁਮਾਰ ਗਾਦਡ਼ਾ, ਅਜੀਤਪਾਲ ਗਾਦਡ਼ਾ ਸ਼ੰਟੀ,ਪ੍ਰਿੰਸ ਗਾਦਡ਼ਾ, ਐਨ.ਆਰ.ਆਈ ਅਤੇ ਸੁੱਖਾ ਦੁਬਈ ਵੱਲੋਂ ਕਈ ਸਵਾਦਿਸ਼ਟ ਪਕਵਾਨ ਬਣਾਏ ਗਏ,ਜਿਸ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰ ਜਗਦੀਸ਼ ਲਾਲ ਕਲਿਆਣ,ਸੁਰਿੰਦਰਪਾਲ ਟਿੰਮੀ ਆਹੂਜਾ,ਸਚਿਨ ਆਹੂਜਾ,ਜਨਕ ਰਾਜ ਕਲਿਆਣ,ਧਨੰਜੇ,ਦੀਪਕ ਆਦਿ ਨੇ ਜਗਰਾਤੇ ਚ ਆਈਆਂ ਮਾਣਯੋਗ ਸ਼ਖਸੀਅਤਾਂ ਨੂੰ ਮਾਂ ਦੀਆਂ ਚੁਨਰੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਦੀਸ਼ ਸਿੰਘ ਬਿਰਕ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਲਾਡੋਵਾਲ,ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਆਸਾ ਸਿੰਘ ਤਲਵੰਡੀ,ਅਮਰ ਸਿੰਘ ਤਲਵੰਡੀ,ਬਿੱਟਾ ਗਾਦਡ਼ਾ, ਬਲਜੀਤ ਸਿੰਘ ਪ੍ਰਿੰਸੀਪਲ, ਚੇਅਰਮੈਨ ਚਰਨਜੀਤ ਸਿੰਘ, ਪੰਚ ਜਮਲਾ ਮਹਿਰਾ, ਪੰਚ ਬਲਵੀਰ ਕੁਮਾਰ ਬਿੱਲਾ, ਅਮਰਜੀਤ ਸਿੰਘ ਲਾਡੋਵਾਲ ਜਨ ਸਕੱਤਰ ਕਾਂਗਰਸ ਆਈ,ਪੰਚ ਫੌਜੀ ਤਰਲੋਕ ਸਿੰਘ,ਸ਼ਕਤੀ ਕੁਮਾਰ,ਹਰਦੇਵ ਸਿੰਘ ਗੋਪੀ ਆਟੋ ਆਦਿ ਨੇ ਮਾਂ ਦੇ ਚਰਨਾਂ ਚ ਹਾਜ਼ਰੀ ਭਰੀ।

Loading

Scroll to Top
Latest news
सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ