ਜੰਡਿਆਲਾ ਗੁਰੂ – ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਮਨਦੀਪ ਸਿੰਘ ਸ਼੍ਰੀ ਗਣੇਸ਼ ਸੇਵਕ ਸਭਾ ਅਤੇ ਸਾਹਿਲ ਸ਼ਰਮਾ ਪ੍ਰਧਾਨ ਗਊਸ਼ਾਲਾ ਕਮੇਟੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ 2 ਅਪ੍ਰੈਲ ਦਿਨ ਸ਼ਨੀਵਾਰ ਪੁਰਾਨਾ ਦਰਵਾਜਾ ਨਜ਼ਦੀਕ ਸੁੱਖਾ ਪਕੌੜਿਆਂ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਂਮਾਈ ਦਾ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾਵੇਗਾ ਜਿਸ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਅਤੇ ਉਹਨਾਂ ਦੇ ਭਰਾ ਸਤਿੰਦਰ ਸਿੰਘ ਵੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਇਸ ਮੌਕੇ ਉਹਨਾਂ ਨਾਲ ਸੇਵਾਦਾਰ ਮਨਿੰਦਰ ਸਿੰਘ ਮਨੀ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ ਸੋਨੂੰ ਮਾਮਾ, ਰਾਕੇਸ਼ ਖੰਨਾ, ਰਾਹੁਲ ਸ਼ਰਮਾ, ਹਰਮਨ ਵਿਰਕ, ਆਦਿ ਹਾਜਰ ਸਨ ।