55 ਸਾਲ ਦੇ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ

ਬਰੇਟਾ (ਰੀਤਵਾਲ) ਸਥਾਨਕ ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਕਿਸੇ ਗੱਲ ਤੋਂ ਘਰ ਵਾਲਿਆਂ ਨਾਲ ਨਰਾਜ਼ਗੀ ਦੇ ਚੱਲਦਿਆਂ ਖੁਦ ਨੂੰ ਤੇਲ ਪਾ ਕੇ ਅੱਗ ਲਾਉਣ ਦਾ ਸਮਾਚਾਰ ਮਿਲਿਆ ਹੈ । ਜਿਸ ਵਿਚ ਉਹ ਬੁਰੀ ਤਰ੍ਹਾਂ ਝੁਲਸ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਦਿਆਲਪੁਰਾ ਰੋਡ ਤੇ ਕ੍ਰਿਸ਼ਨ ਸਿੰਘ 55 ਸਾਲਾ ਵਿਅਕਤੀ ਨੇ ਵੀਰਵਾਰ ਦੀ ਦੁਪਿਹਰ ਤੋਂ ਬਾਅਦ ਆਪਣੇ ਹੀ ਘਰ ‘ਚ ਖੁਦ ਨੂੰ ਤੇਲ ਪਾ ਕੇ ਅੱਗ ਲਗਾ ਲਈ । ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕ੍ਰਿਸ਼ਨ ਸਿੰਘ ਦੇ ਇੱਕ ਲੜਕਾ ਤੇ ਤਿੰਨ ਲੜਕੀਆਂ ਸਨ । ਜਿਸ ਚੋਂ ਦੋ ਲੜਕੀਆਂ ਵਿਆਹੀਆਂ ਹੋਈਆ ਸਨ ਜਦਕਿ ਤੀਸਰੀ ਲੜਕੀ ਦੀ ਬੀਤੇ ਦਿਨ ਵੀਰਵਾਰ ਨੂੰ ਸ਼ਾਦੀ ਸੀ । ਕ੍ਰਿਸ਼ਨ ਸਿੰਘ ਘਰ ਵਾਲਿਆਂ ਨਾਲ ਇਸ ਗੱਲ ਨੂੰ ਕੇ ਨਰਾਜ਼ ਸੀ ਕਿ ਉਨ੍ਹਾਂ ਮੇਰੇ ਪੁੱਛੇ ਬਗੈਰ ਇਹ ਰਿਸ਼ਤਾ ਕਰ ਦਿੱਤਾ । ਇਸੇ ਨਰਾਜ਼ਗੀ ਨੂੰ ਲੈ ਕੇ ਉਸਨੇ ਖੁਦ ਨੂੰ ਅੱਗ ਲਗਾ ਲਈ । ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਇਲਾਜ ਦੇ ਲਈ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਵਲੋ ਉਸਨੂੰ ਮਾਨਸਾ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਕ੍ਰਿਸ਼ਨ ਸਿੰਘ ਦੀ ਹਾਲਤ ਬਹੁਤ ਗੰਭੀਰ ਹੈ , ਜੋ 60 ਫੀਸਦੀ ਸੜ ਚੁੱਕਾ ਹੈ ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की