ਲੰਡਨ- ਲੰਡਨ ਵਿੱਚ ਰੂਸ ਦੇ ਅਰਬਪਤੀਆਂ ਦੀ ‘ਫੇਈ’ ਨਾਂ ਦੀ ਸੁਪਰਯਾਟ ਜ਼ਬਤ ਕੀਤੀ ਗਈ। ਇਹ ਸੁਪਰਯਾਟ ਰੂਸ-ਯੂਕਰੇਨ ਵਿੱਚ ਚੱਲਦੀ ਜੰਗ ਬਾਰੇ ਬ੍ਰਿਟਿਸ਼ ਸਰਕਾਰ ਦੀਆਂ ਪਾਬੰਦੀਆਂ ਹੇਠ ਜ਼ਬਤ ਕੀਤਾ ਗਿਆ ਹੈ ਅਤੇ ਲੰਡਨ ਵਿੱਚ ਫੜਿਆ ਗਿਆ ਇਹ ਪਹਿਲਾਂ ਬੇੜਾ ਹੈ।
ਨੈਸ਼ਨਲ ਕ੍ਰਾਈਮ ਏਜੰਸੀ (ਐਨ ਸੀ ਏ) ਦੇ ਨਵੇਂ ‘ਕੰਬੇਟਿੰਗ ਕਲੈਪਟੋਕ੍ਰੇਸੀ ਸੈਲ’ ਦੇ ਅਧਿਕਾਰੀਆਂ ਨੇ ਕੈਨਰੀ ਵਾਲਫ ਘਾਟਤੋਂ 38 ਮਿਲੀਅਨ ਪੌਂਡ ਦਾ ਸੁਪਰਯਾਟ ਬੇੜਾ ਜ਼ਬਤ ਕਰਨ ਦਾ ਨੋਟਿਸ ਦਿੱਤਾ ਹੈ। ਰਿਪੋਰਟ ਅਨੁਸਾਰ ਖੁਫ਼ੀਆ ਅਧਿਕਾਰੀਆਂ ਨੇ ਜਹਾਜ਼ ਦੇ ਮਾਲਕ ਦੀ ਪਛਾਣ ਕੀਤੀ ਤੇ ਪਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ। ਬ੍ਰਿਟੇਨ ਦੇ ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਕੱਲ੍ਹ ਅਸੀਂ 38 ਮਿਲੀਅਨ ਦੀ ਸੁਪਰਯਾਟ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਰੂਸ ਦੀ ਸ਼ਕਤੀ ਤੇ ਦੌਲਤ ਦੇ ਪ੍ਰਤੀਕ ਨੂੰ ਪੁਤਿਨ (ਰੂਸੀ ਰਾਸ਼ਟਰਪਤੀ) ਅਤੇ ਉਸ ਦੇ ਸਹਿਯੋਗੀਆਂ ਲਈ ਸਪੱਸ਼ਟ ਅਤੇ ਸਖ਼ਤ ਚਿਤਾਵਨੀ ਵਿੱਚ ਬਦਲ ਦਿੱਤਾ ਹੈ। ਇਹ ਕਾਰਵਾਈ ਸਾਬਤ ਕਰਦੀ ਹੈ ਕਿ ਅਸੀਂ ਰੂਸ ਨਾਲ ਸਬੰਧਾਂ ਦਾ ਫਾਇਦਾ ਉਠਾਉਣ ਵਾਲਿਆਂ ਵਿਰੁੱਧ ਸਭ ਤੋਂ ਸਖ਼ਤ ਕਾਰਵਾਈ ਕਰ ਸਕਦੇ ਹਾਂ ਤੇ ਕਰਾਂਗੇ।