ਵਾਰਦਾਤਾਂ ਵਿੱਚ ਵਰਤੀ ਜਾ ਰਹੀ ਕਾਲੇ ਰੰਗ ਦੀ ਸਫਾਰੀ ਗੱਡੀ ਕੈਮਰੇ ਚ’ ਕੈਦ
ਰਈਆ, (ਕਮਲਜੀਤ ਸੋਨੂੰ)— ਕਸਬਾ ਰਈਆ ਵਿਖੇ ਚੋਰੀ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆ, ਜਿਸ ਕਾਰਨ ਰਈਆ ਬਜ਼ਾਰ ਦੇ ਦੁਕਾਨਦਾਰਾਂ ਵਿੱਚ ਕਾਫ਼ੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਬੀਤੀ ਰਾਤ ਕਸਬਾ ਰਈਆ ਦੇ ਫੇਰੂਮਾਨ ਰੋਡ ਵਿਖੇ ਦੋ ਦੁਕਾਨਾਂ ਤੇ ਤਾਲੇ ਤੋੜ ਕੇ ਚੋਰਾਂ ਵਲੋ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦਿੱਤਾ ਗਿਆ ਅਤੇ ਉਥੇ ਹੀ ਬੁਤਾਲਾ ਵਿਖੇ ਚੋਰਾਂ ਦੇ ਇੱਕ ਗਰੁੱਪ ਦੁਆਰਾ ਇੱਕ ਓ.ਪੀ ਇਲੈਕਟ੍ਰੋਨਿਕ ਨਾਮ ਦੇ ਸ਼ੋਅਰੂਮ ਦੇ ਤਾਲੇ ਤੋੜ ਕੇ ਲੱਖਾਂ ਦਾ ਸਮਾਨ ਚੋਰੀ ਕੀਤੇ ਜਾਣ ਦੀ ਵੀ ਸੂਚਨਾ ਹੈ। ਸ਼ੋਅਰੂਮ ਦੇ ਮਾਲਿਕ ਜਸਵੰਤ ਸਿੰਘ ਨੇ ਦੱਸਿਆ ਹੈ ਕਿ ਬੀਤੀ ਰਾਤ ਇੱਕ ਕਾਲੇ ਰੰਗ
ਦੀ ਸਫਾਰੀ ਗੱਡੀ ਤੇ ਸਵਾਰ ਹੋਕੇ ਆਏ ਚੋਰਾਂ ਦੇ ਗਿਰੋਹ ਜਿੰਨ੍ਹਾ ਨੇ ਆਪਣੇ ਮੂੰਹ ਢੱਕੇ ਹੋਏ ਸਨ ਦੁਆਰਾ ਸਾਡੇ ਸੋਅਰੂਮ ਦੇ ਤਾਲੇ ਤੋੜ ਕੇ ਉਨੀਡਾ 55 ਇੰਚੀ, ਸੈਮਸੰਗ 43 ਇੰਚੀ, ਆਈਟਲ 43 ਇੰਚੀ, ਉਨੀਡਾ 43 ਇੰਚੀ, ਉਨੀਡਾ 32 ਇੰਚੀ ,ਟੈਕਨੋ ਕੰਪਨੀ ਦੀ 40 ਇੰਚ ਇਹ ਸਾਰੀਆਂ ਐਲ.ਈ.ਡੀਆਂ, ਵੀਵੋ ਦੇ 10, ਔਪੋ ਦੇ 4 ਅਤੇ ਨੌਕੀਆ ਕੰਪਨੀ ਦਾ ਇੱਕ ਇਹ ਸਾਰੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ।ਇਸ ਸਾਰੇ ਸਮਾਨ ਦੀ ਕੀਮਤ ਤਕਰੀਬਨ ਛੇ ਲੱਖ ਦੇ ਕਰੀਬ ਬਣਦੀ ਹੈ।ਉਸ ਨੇ ਦੱਸਿਆ ਕਿ ਜਦ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ
ਦੇ ਰਹੇ ਸਨ ਤਾਂ ਸਾਡੇ ਕਸਬੇ ਦਾ ਹੈਪੀ ਨਾਮ ਦਾ ਦੁਕਾਨਦਾਰ ਆਪਣੀ ਗੱਡੀ ਤੇ ਸ਼ਹਿਰ ਤੋਂ ਸਮਾਨ ਲੈ ਕੇ ਆਇਆ ਤਾਂ ਉਸ ਨੂੰ ਸ਼ੱਕ ਪੈਣ ਤੇ ਉਸ ਨੇ ਥੋੜਾ ਅੱਗੇ ਜਾ ਕੇ ਗੱਡੀ ਰੋਕ ਕੇ ਸਾਨੂੰ ਸੂਚਿਤ ਕਰ ਦਿੱਤਾ।ਇਸੇ ਦੌਰਾਨ ਉਸ ਦੀ ਗੱਡੀ ਖੜੀ ਵੇਖ ਕੇ ਚੋਰ ਆਪਣਾ ਕੰਮ ਅਧਵਾਟੇ ਛੱਡ ਕੇ ਹੀ ਫਰਾਰ ਹੋ ਗਏ ਨਹੀਂ ਤਾਂ ਇਸ ਤੋਂ ਵੀ ਵੱਡਾ ਨੁਕਸਾਨ ਹੋ ਜਾਣਾ ਸੀ।ਉਸ ਨੇ ਦੱਸਿਆ ਕਿ ਜਦ ਅਸੀਂ ਗੱਡੀ ਦੇ ਨੰਬਰ ਜਾਂਚ ਕਰਕੇ ਜਦੋ ਉਸ ਐਡਰੈਸ ਤੇ ਗਏ ਅਤੇ ਇਸੇ ਨੰਬਰ ਦੀ ਗੱਡੀ ਉਥੇ ਖੜੀ ਸੀ।ਇਸ ਤੋਂ ਸਾਬਤ ਹੋ ਗਿਆ ਕਿ ਚੋਰਾਂ ਨੇ ਗੱਡੀ ਤੇ ਗਲਤ ਨੰਬਰ ਲਾਇਆ ਹੋਇਆ ਸੀ।ਇਥੇ ਵਰਨਣਯੋਗ ਹੈ ਰਈਆ ਦੇ ਫੇਰੂਮਾਨ ਰੋਡ ਤੇ ਬੀਤੀ
ਰਾਤ ਦੋ ਦੁਕਾਨਾਂ ਵਿੱਚ ਹੋਈ ਵਾਰਦਾਤ ਵਿੱਚ ਵੀ ਕਾਲੇ ਰੰਗ ਦੀ ਸਫਾਰੀ ਗੱਡੀ ਦੀ ਵਰਤੋਂ ਕੀਤੀ ਗਈ ਸੀ।ਇਸ ਦੀ ਸੂਚਨਾ ਸਥਾਨਕ ਪੁਲੀਸ ਨੂੰ ਦੇ ਦਿਤੀ ਗਈ ਹੈ।ਹਫਤੇ ਦੇ ਅੰਦਰ ਹੀ ਹੋਈਆਂ ਤਿੰਨ ਵਾਰਦਾਤਾਂ ਕਰਕੇ ਦੁਕਾਨਦਾਰਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਪਰ ਇਸ ਮਸਲੇ ਤੇ ਪੁਲੀਸ ਦੇ ਹੱਥ ਫਿਲਹਾਲ ਖਾਲੀ ਹਨ।