ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ;  ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੂੰ ਬੰਦ ਨਾ ਕਰਨ ਦੀ ਕੀਤੀ ਪੁਰਜੋਰ ਅਪੀਲ

ਨਿਸੂਯਾਰਕ/ਗੜ੍ਹਸ਼ੰਕਰ,  (ਰਾਜ ਗੋਗਨਾ )— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਨਵਾਂਸ਼ਹਿਰ-ਜੈਜੋਂ ਰੇਲ ਲਿੰਕ ’ਤੇ ਪੈਂਦੇ ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਲੜੀ ਤਹਿਤ, ਪਿੰਡ ਬਸਿਆਲਾ, ਬਕਾਪੁਰ ਗੁਰੂ, ਰਸੂਲਪੁਰ, ਦਾਨੋਵਾਲ ਕਲਾਂ ਅਤੇ ਚੋਹੜਾ ਦੀਆਂ ਪੰਚਾਇਤਾਂ ਵੱਲੋਂ ਮਿਲੇ ਪੱਤਰ ਦੇ ਆਧਾਰ ’ਤੇ ਸੰਸਦ ਮੈਂਬਰ ਨੇ ਰੇਲਵੇ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਨਵਾਂਸ਼ਹਿਰ-ਜੈਜੋੰ ਨੂੰ ਜੋੜਨ ਵਾਲੀ ਰੇਲਵੇ ਲਾਈਨ ਤੇ 41-42 ਕਿਲੋਮੀਟਰ ਦੇ ਦਾਇਰੇ ਉੱਪਰ ਪਿੰਡਾਂ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਦੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕੀਤਾ ਜਾਵੇ।  ਜਿਸ ਅਨੁਸਾਰ ਇਸ ਰੇਲਵੇ ਕਰਾਸਿੰਗ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸਵਾਰੀ ਅਤੇ ਸਕੂਲੀ ਬੱਸਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਯਾਤਰੀ ਵਾਹਨ ਆਉਂਦੇ ਹਨ।  ਇਸ ਤੋਂ ਇਲਾਵਾ, ਪਿੰਡ ਬਕਾਪੁਰ ਦੀ ਪੰਚਾਇਤੀ ਜ਼ਮੀਨ ਅਤੇ ਪਿੰਡ ਦੇ ਹੋਰ ਲੋਕਾਂ ਦੀ ਜਗ੍ਹਾ ਕ੍ਰਾਸਿੰਗ ਦੇ ਦੂਜੇ ਪਾਸੇ ਬਣੀ ਹੋਈ ਹੈ।ਇਸੇ ਤਰ੍ਹਾਂ ਨਜ਼ਦੀਕੀ ਰੇਲਵੇ ਕਰਾਸਿੰਗ ਮੁਬਾਰਕਪੁਰ ਵਿਖੇ ਬਹੁਤ ਛੋਟੀ ਸੜਕ ਹੈ, ਜੋ ਸਕੂਲੀ ਬੱਸਾਂ ਅਤੇ ਵੱਡੀਆਂ ਟਰਾਲੀਆਂ ਲਈ ਖਤਰਾ ਬਣ ਸਕਦੀ ਹੈ ਅਤੇ ਉਹ ਪਲਟ ਸਕਦੀਆਂ ਹਨ। ਜਦਕਿ ਰੇਲਵੇ ਕਰਾਸਿੰਗ ਨੰਬਰ ਸੀ-62 ਲਿੰਕ ਸੜਕ ਨੂੰ ਮੁੱਖ ਰੋਡ ਨਾਲ ਜੋੜਦੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ।ਜਿਸ ਕਾਰਨ ਉਨ੍ਹਾਂ ਰੇਲ ਮੰਤਰੀ ਨੂੰ ਰੇਲਵੇ ਕਰਾਸਿੰਗ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...